ਮੁੰਬਈ: ਸੈਫ ਅਲੀ ਖ਼ਾਨ ਦੀ ਫਿਲਮ 'ਕਾਲਾਕਾਂਡੀ' 12 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਕਾਫੀ ਸਮੇਂ ਤੋਂ ਫੈਨਸ ਸੈਫ ਨੂੰ ਕਿਸੇ ਸੁਪਰਹਿੱਟ ਫਿਲਮ 'ਚ ਦੇਖਣ ਲਈ ਬੇਚੈਨ ਹਨ। ਫਿਲਮ ਅਜਿਹੇ ਸ਼ਖਸ ਦੀ ਕਹਾਣੀ ਹੈ, ਜਿਸ ਨੂੰ ਪਤਾ ਲੱਗਦਾ ਹੈ ਕਿ ਉਹ ਦੁਨੀਆ ਵਿੱਚ ਕੁਝ ਹੀ ਦਿਨਾਂ ਦਾ ਮਹਿਮਾਨ ਹੈ। ਕਿਸ ਤਰ੍ਹਾਂ ਉਹ ਆਪਣੇ ਬਾਕੀ ਦਿਨਾਂ ਦੀ ਵਰਤੋਂ ਕਰਦਾ ਹੈ, ਇਹ ਫਿਲਮ ਵਿੱਚ ਦਿਖਾਇਆ ਗਿਆ ਹੈ।


'ਕਾਲਾਕਾਂਡੀ' ਵਿੱਚ ਸੈਫ ਤੋਂ ਇਲਾਵਾ, ਅਕਸ਼ੈ ਓਬਰਾਏ, ਦੀਪਕ ਡੋਬਰੀਆਲ, ਅਮਾਇਰਾ ਦਸਤੂਰ, ਵਿਜੈ ਰਾਜ, ਸ਼ੋਭਿਤਾ ਧੁਲਿਪਲਾ ਤੇ ਸ਼ਹਿਨਾਜ਼ ਟਰੇਜ਼ਰੀ ਵਰਗੇ ਸਿਤਾਰੇ ਵੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ। ਅਕਸ਼ੈ ਵਰਮਾ ਵੱਲੋਂ ਲਿਖੀ ਤੇ ਨਿਰਦੇਸ਼ਤ ਇਹ ਫਿਲਮ ਇਸ ਸ਼ੁੱਕਰਵਾਰ 12 ਜਨਵਰੀ ਨੂੰ ਰਿਲੀਜ਼ ਹੋਵੇਗੀ।

ਕੱਲ੍ਹ ਮੁੰਬਈ ਵਿੱਚ ਸੈਫ ਨੇ ਆਪਣੇ ਪਰਿਵਾਰ ਤੇ ਦੋਸਤਾਂ ਲਈ ਸਪੈਸ਼ਲ ਸਕਰੀਨਿੰਗ ਰੱਖੀ ਜਿਸ ਵਿੱਚ ਕਰੀਨਾ ਕਪੂਰ, ਸੋਹਾ-ਕੁਨਾਲ ਸਮੇਤ ਕਈ ਸਿਤਾਰੇ ਪੁੱਜੇ। ਇਸ ਸਕਰੀਨਿੰਗ ਤੇ ਕਰੀਨਾ ਕਪੂਰ ਪਤੀ ਸੈਫ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਪਹੁੰਚੀ। ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਸੈਫ ਨੇ ਕਰੀਨਾ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਕਰੀਨਾ 'ਚ ਕਈ ਖੂਬੀਆਂ ਹਨ ਜਿੱਦਾਂ ਸਮੇਂ ਦੀ ਸਹੀ ਵਰਤੋਂ, ਕੰਮ ਕਰਨ ਦਾ ਢੰਗ, ਫਿਟਨੈੱਸ, ਅਨੁਸ਼ਾਸ਼ਨ ਤੇ ਇਸ ਦੇ ਨਾਲ ਹੀ ਉਹ ਜਨੂੰਨੀ ਵੀ ਹੈ।