ਮੁੰਬਈ: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਇੱਕ ਵਾਰ ਫਿਰ ਦੇਸ਼ ਭਗਤੀ ਤੇ ਜ਼ਬਰਦਸਤ ਡਾਇਲੌਗਸ ਨਾਲ ਆਪਣੇ ਫੈਨਸ ਦਾ ਦਿਲ ਜਿੱਤਣ ਆ ਰਹੇ ਹਨ। ਸਭ ਨੂੰ ਅੱਕੀ ਦੀ ਅੱਪ-ਕਮਿੰਗ ਫ਼ਿਲਮ ‘ਗੋਲਡ’ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਨੂੰ ਹੋਰ ਵਧਾਉਣ ਲਈ ਫ਼ਿਲਮ ਦਾ ਟ੍ਰੇਲਰ ਸਾਹਮਣੇ ਆ ਗਿਆ ਹੈ।

 

ਜੀ ਹਾਂ, ਅੱਕੀ ਤੇ ਮੋਨੀ ਰਾਏ ਸਟਾਰਰ ਫ਼ਿਲਮ ‘ਗੋਲਡ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਕਾਫੀ ਅਟ੍ਰੈਕਟਿਵ ਹੈ ਜਿਸ ‘ਚ ਆਜ਼ਾਦੀ ਤੋਂ ਬਾਅਦ ਅੱਕੀ ਭਾਰਤ ਨੂੰ ਹਾਕੀ ‘ਚ ਪਹਿਲਾ ਗੋਲਡ ਜਿਤਾਉਣ ਦਾ ਸੁਫਨਾ ਦੇਖਦਾ ਹੈ।



ਫ਼ਿਲਮ ਕੋਈ ਬਾਇਓਪਿਕ ਤਾਂ ਨਹੀਂ ਪਰ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਜ਼ਰੂਰ ਹੈ। ਫ਼ਿਲਮ ਦਾ ਡਾਇਰੈਕਸ਼ਨ ਰੀਮਾ ਕਾਗਤੀ ਨੇ ਕੀਤਾ ਹੈ ਜਦੋਂਕਿ ਗੋਲਡ ਦਾ ਪ੍ਰੋਡਕਸ਼ਨ ਫਰਹਾਨ ਅਖ਼ਤਰ ਨੇ ਕੀਤਾ ਹੈ। ਫ਼ਿਲਮ ‘ਚ ਅਕਸ਼ੇ ਨੂੰ ਵਖਰੇ ਅੰਦਾਜ਼ ‘ਚ ਦੇਖ ਕੇ ਫੈਨਸ ਕਾਫੀ ਖੁਸ਼ ਹਨ। ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।