ਲੰਡਨ ’ਚ ਬਿਮਾਰੀ ਨਾਲ ਲੜ ਰਹੇ ਇਰਫਾਨ ਦੇ ਇਲਾਜ ਲਈ ਸ਼ਾਹਰੁਖ਼ ਦੀ ਪਹਿਲ
ਏਬੀਪੀ ਸਾਂਝਾ
Updated at:
24 Jun 2018 05:27 PM (IST)
NEXT
PREV
ਮੁੰਬਈ: ਮੀਡੀਆ ਰਿਪੋਰਟਾਂ ਮੁਤਾਬਕ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ਼ ਖ਼ਾਨ ਨੇ ਆਪਣੇ ਘਰ ਦੀ ਚਾਬੀ ਦੇ ਕੇ ਲੰਡਨ ਵਿੱਚ ਆਪਣੀ ਗੰਭੀਰ ਬਿਮਾਰੀ ਦਾ ਇਲਾਜ ਕਰਾ ਰਹੇ ਇਰਫ਼ਾਨ ਖ਼ਾਨ ਦੀ ਮਦਦ ਕੀਤੀ ਹੈ।
ਖ਼ਬਰ ਹੈ ਕਿ ਇਰਫ਼ਾਨ ਖ਼ਾਨ ਦੀ ਪਤਨੀ ਨੇ ਸ਼ਾਹਰੁਖ਼ ਨੂੰ ਦੱਸਿਆ ਕਿ ਲੰਡਨ ਜਾਣ ਤੋਂ ਪਹਿਲਾਂ ਉਸ ਨੇ ਸ਼ਹਾਰੁਖ਼ ਖ਼ਾਨ ਨੂੰ ਮਿਲਣ ਦੀ ਬਹੁਤ ਇੱਛਾ ਜਤਾਈ ਸੀ। ਇਸ ਗੱਲ ਦਾ ਪਤਾ ਚੱਲਦਿਆਂ ਹੀ ਸ਼ਾਹਰੁਖ਼ ਇਰਫ਼ਾਨ ਦੇ ਘਰ ਪੁੱਜਾ ਤੇ ਕਰੀਬ ਦੋ ਘੰਟਿਆਂ ਤਕ ਉਸ ਦੇ ਨਾਲ ਰਿਹਾ। ਇਸੇ ਦੌਰਾਨ ਇਰਫ਼ਾਨ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਸ਼ਾਹਰੁਖ਼ ਖ਼ਾਨ ਨੇ ਉਸ ਨੂੰ ਆਪਣੇ ਲੰਡਨ ਵਾਲੇ ਘਰ ਦੀ ਚਾਬੀ ਦੇ ਦਿੱਤੀ।
ਸ਼ਾਹਰੁਖ਼ ਚਾਹੁੰਦਾ ਸੀ ਕਿ ਇਲਾਜ ਦੌਰਾਨ ਇਰਫ਼ਾਨ ਤੇ ਉਸ ਦਾ ਪਰਿਵਾਰ ਉੱਥੇ ਆਪਣੇ ਘਰ ਵਰਗੇ ਮਾਹੌਲ਼ ਵਿੱਚ ਰਹਿਣ। ਇਸ ਲਈ ਉਸ ਨੇ ਉਨ੍ਹਾਂ ਨੂੰ ਆਪਣਾ ਘਰ ਸੌਂਪ ਦਿੱਤਾ। ਇਰਫ਼ਾਨ ਤੇ ਸ਼ਾਹਰੁਖ਼ ਕਾਫ਼ੀ ਚੰਗੇ ਮਿੱਤਰ ਰਹੇ ਹਨ। ਫ਼ਿਲਮ ‘ਬਿੱਲੂ’ ਵਿੱਚ ਦੋਵਾਂ ਨੇ ਇਕੱਠਿਆਂ ਕੰਮ ਵੀ ਕੀਤਾ ਸੀ।
ਹਾਲ ਹੀ ਵਿੱਚ ਇਰਫ਼ਾਨ ਨੇ ਲੰਡਨ ਤੋਂ ਆਪਣੀਆਂ ਕੁਝ ਤਸਵੀਰਾਂ ਤੇ ਇੱਕ ਚਿੱਠੀ ਭੇਜੀ ਸੀ ਜਿਸ ਵਿੱਚ ਉਸ ਨੇ ਆਪਣੀ ਹਾਲਤ ਬਾਰੇ ਦੱਸਿਆ ਹੈ। ਇਰਫਾਨ ਨਿਊਰੋਐਂਡੋਕ੍ਰਿਨ ਕੈਂਸਰ ਨਾਲ ਜੂਝ ਰਿਹਾ ਹੈ।

- - - - - - - - - Advertisement - - - - - - - - -