ਭੂਆ ਕਿੱਥੇ ਹੈ ਗਾਇਬ ?
ਏਬੀਪੀ ਸਾਂਝਾ | 11 Nov 2016 11:33 AM (IST)
ਮੁੰਬਈ: 'ਦ ਕਪਿਲ ਸ਼ਰਮਾ ਸ਼ੋਅ' ਨੂੰ ਸਾਰੇ ਇੰਨਾ ਇੰਜੌਏ ਕਰ ਰਹੇ ਹਨ ਕਿ ਇਹ ਭੁੱਲ ਹੀ ਚੁੱਕੇ ਹਨ ਕਿ ਲੰਮੇ ਸਮੇਂ ਤੋਂ ਭੂਆ ਉਰਫ ਉਪਾਸਨਾ ਸਿੰਘ ਸ਼ੋਅ 'ਤੇ ਨਜ਼ਰ ਨਹੀਂ ਆ ਰਹੀ। ਉਹ ਕਿੱਥੇ ਹਨ, "ਅਸੀਂ ਪਤਾ ਲਾ ਲਿਆ ਹੈ। ਦਰਅਸਲ ਭੂਆ ਦੀ ਨਿੱਜੀ ਜ਼ਿੰਦਗੀ ਵਿੱਚ ਉਥਲ-ਪੁਥਲ ਮੱਚੀ ਹੋਈ ਹੈ। ਆਪਣੇ ਪਤੀ ਨਿਸ਼ਾਂਤ ਨਾਲ ਤਲਾਕ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗੀ ਹੈ। ਨਾਲ ਹੀ ਕਪਿਲ ਦੇ ਸ਼ੋਅ ਵਿੱਚ ਹੁਣ ਉਨ੍ਹਾਂ ਲਈ ਕੁਝ ਖਾਸ ਕਰਨ ਨੂੰ ਬਚਿਆ ਨਹੀਂ। ਇਸ ਲਈ ਚੈਨਲ ਨੇ ਵੀ ਉਨ੍ਹਾਂ ਨੂੰ ਆਰਾਮ ਕਰਨ ਲਈ ਕਹਿ ਦਿੱਤਾ ਹੈ। ਕਪਿਲ ਦਾ ਪਹਿਲਾ ਸ਼ੋਅ ਬੰਦ ਹੋ ਜਾਣ ਤੋਂ ਬਾਅਦ ਭੂਆ ਕਰੁਸ਼ਨਾ ਦੇ ਸ਼ੋਅ ਵਿੱਚ ਰੁਕ ਗਈ ਸੀ ਪਰ ਕੁਝ ਹੀ ਸਮੇਂ ਬਾਅਦ ਉਪਾਸਨਾ ਸਿੰਘ ਵਾਪਸ ਕਪਿਲ ਕੋਲ ਆ ਗਈ ਸੀ।