Rakul Preet Singh Revelation On Making Relationship Public With Jackky Bhagnani: ਰਕੁਲ ਪ੍ਰੀਤ ਸਿੰਘ ਦੇ ਜਨਮ ਦਿਨ (Rakul Preet Singh Birthday) ਮੌਕੇ ਪਿਛਲੇ ਸਾਲ ਅਦਾਕਾਰ ਤੇ ਨਿਰਮਾਤਾ ਜੈਕੀ ਭਗਨਾਨੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਜੈਕੀ ਨੇ ਰੋਮਾਂਟਿਕ ਫੋਟੋ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਫ਼ੋਟੋ 'ਚ ਰਕੁਲ ਪ੍ਰੀਤ ਸਿੰਘ ਤੇ ਜੈਕੀ ਭਗਨਾਨੀ ਇੱਕ ਦੂਜੇ ਦਾ ਹੱਥ ਫੜੇ ਨਜ਼ਰ ਆ ਰਹੇ ਹਨ।
ਪੋਸਟ ਸ਼ੇਅਰ ਕਰਦੇ ਹੋਏ ਜੈਕੀ ਨੇ ਲਿਖਿਆ - ਤੁਸੀਂ ਜਦੋਂ ਸਾਥ ਨਹੀਂ ਹੁੰਦੇ, ਤਾਂ ਅਧੂਰੇ ਲੱਗਦੇ ਹਨ ਦਿਲ, ਸਭ ਤੋਂ ਟੇਸਟੀ ਖਾਣਾ ਵੀ ਤੁਹਾਡੇ ਬਗੈਰ ਖਾਣ 'ਚ ਮਜ਼ਾ ਨਹੀਂ ਆਉਂਦਾ... ਦੁਨੀਆਂ ਦੀ ਸਭ ਤੋਂ ਖੂਬਸੂਰਤ ਸ਼ਖ਼ਸੀਅਤ ਨੂੰ ਮੈਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਭੇਜ ਰਿਹਾ ਹਾਂ, ਜੋ ਦੁਨੀਆਂ ਹੈ ਮੇਰੀ। ਰੱਬ ਕਰੇ ਤੁਹਾਡੀ ਮੁਸਕਾਨ ਦੀ ਤਰ੍ਹਾਂ ਹੀ ਤੁਹਾਡਾ ਹਰੇਕ ਦਿਨ ਖੂਬਸੂਰਤ ਹੋਵੇ। ਹੈਪੀ ਬਰਥ ਡੇਅ ਮਾਈ ਲਵ।
ਉੱਥੇ ਹੀ ਰਕੁਲ ਪ੍ਰੀਤ ਸਿੰਘ (Rakul Preet Singh Post) ਨੇ ਇਸ ਪੋਸਟ ਨੂੰ ਰੀ-ਪੋਸਟ ਕੀਤਾ ਤੇ ਜੈਕੀ ਦਾ ਧੰਨਵਾਦ ਕੀਤਾ। ਰਕੁਲ ਨੇ ਜੈਕੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੋਹਫ਼ਾ ਦੱਸਿਆ। ਰਿਲੇਸ਼ਨਸ਼ਿਪ ਦੇ ਅਧਿਕਾਰਤ ਹੋਣ ਦੇ ਕਈ ਮਹੀਨਿਆਂ ਬਾਅਦ ਅਦਾਕਾਰਾ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਉਸ ਨੇ ਇਸ ਨੂੰ ਜਨਤਕ ਕਰਨਾ ਸਹੀ ਕਿਉਂ ਸਮਝਿਆ।
ਇੰਟਰਵਿਊ 'ਚ ਰਕੁਲ ਨੇ ਦੱਸਿਆ ਸੀ ਕਿ ਉਹ ਜਾਣਦੀ ਸੀ ਕਿ ਜੈਕੀ ਉਸ ਨੂੰ ਸ਼ੁਭਕਾਮਨਾਵਾਂ ਦੇਵੇਗਾ। ਵੈਸੇ ਵੀ, ਅਸੀਂ ਆਪਣੇ ਰਿਸ਼ਤੇ ਨੂੰ ਜਨਤਕ ਕਰਨ ਦੀ ਯੋਜਨਾ ਬਣਾ ਰਹੇ ਸੀ। ਰਕੁਲ ਨੇ ਅੱਗੇ ਕਿਹਾ ਕਿ ਉਸ ਨੂੰ ਲੱਗਾ ਕਿ ਹੈਪੀ ਬਰਥਡੇ ਅਤੇ ਜੈਕੀ ਵੱਲੋਂ ਸਿਰਫ਼ ਦੋ ਸ਼ਬਦ ਹੀ ਸ਼ੁਭਕਾਮਨਾਵਾਂ ਮਿਲਣਗੇ।
ਇਹ ਵੀ ਪੜ੍ਹੋ: Hunarbaaz: Shehnaaz Gill ਨੇ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ, ਦੁੱਖ ਭੁੱਲ ਕੇ ਕੰਮ 'ਤੇ ਪਰਤੀ
ਰਕੁਲਪ੍ਰੀਤ ਸਿੰਘ ਮੁਤਾਬਕ ਉਸ ਨੂੰ ਨਹੀਂ ਪਤਾ ਸੀ ਕਿ ਜੈਕੀ ਉਸ ਨੂੰ ਕਵਿਤਾ ਦੇ ਰੂਪ 'ਚ ਸ਼ੁਭਕਾਮਨਾਵਾਂ ਦੇਵੇਗਾ। ਇਸ ਬਾਰੇ ਰਕੁਲ ਨੇ ਅੱਗੇ ਕਿਹਾ ਕਿ ਅਸੀਂ ਦੋਵੇਂ ਸੋਚਦੇ ਸੀ ਕਿ ਜੇਕਰ ਅਸੀਂ ਰਿਲੇਸ਼ਨਸ਼ਿਪ 'ਚ ਹਾਂ ਤਾਂ ਇਸ ਨੂੰ ਕਿਉਂ ਲੁਕਾਇਆ। ਰਕੁਲ ਰਿਲੇਸ਼ਨਸ਼ਿਪ ਦੇ ਮੁਤਾਬਕ ਉਨ੍ਹਾਂ ਨੂੰ ਰਿਸ਼ਤੇ 'ਚ ਇਕ ਹੀ ਚੀਜ਼ ਕੀਮਤੀ ਲੱਗਦੀ ਹੈ ਕਿ ਜੇਕਰ ਤੁਸੀਂ ਇਕੱਠੇ ਹੋ ਤਾਂ ਉਸ ਦਾ ਆਦਰ ਕਰੋ ਤੇ ਯਕੀਨੀ ਤੌਰ 'ਤੇ ਇਸ ਦਾ ਪ੍ਰਗਟਾਵਾ ਕਰੋ। ਅਸੀਂ ਅਕਸਰ ਅਜਿਹੇ ਜੋੜਿਆਂ ਨੂੰ ਦੇਖਿਆ ਹੈ ਕਿ ਉਹ ਰਿਸ਼ਤੇ ਨੂੰ ਲੁਕਾਉਂਦੇ ਹਨ, ਇਸ ਬਾਰੇ ਰਕੁਲ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਜੋੜਾ ਕੌਣ ਹੈ। ਲੁੱਕਣਾ ਤੇ ਭੱਜਣਾ ਠੀਕ ਨਹੀਂ ਹੈ। ਸਾਡੇ ਦੋਵਾਂ ਦੇ ਦਿਮਾਗ 'ਚ ਕਦੇ ਵੀ ਰਿਸ਼ਤੇ ਨੂੰ ਲੁਕਾਉਣ ਅਤੇ ਭੱਜਣ ਦੀ ਗੱਲ ਨਹੀਂ ਆਈ। ਇਸ ਮਾਮਲੇ 'ਚ ਅਸੀਂ ਦੋਵੇਂ ਇਕ-ਦੂਜੇ ਦੀ ਇੱਜ਼ਤ ਕਰਦੇ ਹਾਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490