ਆਪਣੇ ਬੇਟੇ ਯੁਵਰਾਜ ਸਿੰਘ ਦੇ ਵਿਆਹ 'ਤੇ ਯੋਗਰਾਜ ਸਿੰਘ ਨਹੀਂ ਜਾਣਗੇ। ਯੋਗਰਾਜ ਦਾ ਕਹਿਣਾ ਹੈ ਕਿ ਉਹ ਕਿਸੇ ਗੁਰੂ ਜਾਂ ਡੇਰੇ ਵਿੱਚ ਨਹੀਂ ਮੰਨਦੇ। ਦਰਅਸਲ ਯੁਵਰਾਜ ਦਾ ਵਿਆਹ ਫਤਿਹਗੜ੍ਹ ਸਾਹਿਬ ਦੇ ਗੁਰਦੂਆਰੇ ਵਿੱਚ ਰੱਖਿਆ ਗਿਆ ਹੈ। ਯੁਵਰਾਜ ਅਤੇ ਉਹਨਾਂ ਦੀ ਮਾਤਾ ਲੰਮੇ ਸਮੇਂ ਤੋਂ ਉਥੋਂ ਦੇ ਗੁਰੂ ਵਿੱਚ ਵਿਸ਼ਵਾਸ ਰੱਖਦੇ ਹਨ।
ਯੋਗਰਾਜ ਨੇ ਕਿਹਾ, 'ਮੈਂ ਸਿਰਫ ਰੱਬ ਵਿੱਚ ਮੰਨਦਾ ਹਾਂ। ਮੈਂ ਯੁਵਰਾਜ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਵਿਆਹ ਉੱਥੇ ਹੋਇਆ ਤਾਂ ਮੈਂ ਨਹੀਂ ਆਵਾਂਗਾ। ਹਾਲਾਂਕਿ 29 ਨਵੰਬਰ ਨੂੰ ਹੋਟੇਲ ਲਲਿਤ 'ਚ ਰੱਖੇ ਗਏ ਸੰਗੀਤ ਵਿੱਚ ਮੈਂ ਜ਼ਰੂਰ ਜਾਵਾਂਗਾ'।
ਯੁਵਰਾਜ 30 ਨਵੰਬਰ ਨੂੰ ਚੰਡੀਗੜ੍ਹ 'ਚ ਵਿਆਹ ਕਰਾਉਣ ਤੋਂ ਬਾਅਦ 2 ਦਸੰਬਰ ਨੂੰ ਗੋਆ ਵਿੱਚ ਵੀ ਵਿਆਹ ਕਰਾਉਣਗੇ। 5 ਅਤੇ 7 ਦਸੰਬਰ ਨੂੰ ਦਿੱਲੀ ਵਿੱਚ ਵੀ ਰਿਸੈਪਸ਼ਨ ਰੱਖੀ ਗਈ ਹੈ।