ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਤੇ ਬਿਜ਼ਨਸਮੈਨ ਰਾਜ ਕੁੰਦਰਾ ਦੀਆਂ ਮੁਸੀਬਤਾਂ ਲਗਾਤਾਰ ਵਧ ਰਹੀਆਂ ਹਨ। ਮੁੰਬਈ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਉਨ੍ਹਾਂ ਖਿਲਾਫ ਕਾਫੀ ਸਬੂਤ ਮਿਲੇ ਹਨ। ਰਾਜ ਕੁੰਦਰਾ 23 ਜੁਲਾਈ ਤਕ ਪੁਲਿਸ ਕਸਟਡੀ ‘ਚ ਰਹਿਣਗੇ। ਪੁਲਿਸ ਇਸ ਮਾਮਲੇ ‘ਚ ਹੋਰ ਵੀ ਛਾਣਬੀਣ ਕਰ ਰਹੀ ਹੈ। ਜਿਸ ‘ਚ ਨਵੇਂ ਖੁਲਾਸੇ ਹੋ ਰਹੇ ਹਨ। ਅਜਿਹੇ ਚ ਹੁਣ ਕਈ ਲੋਕ ਸਾਹਮਣੇ ਆ ਰਹੇ ਹਨ ਜੋ ਰਾਜ ਕੁੰਦਰਾ ‘ਤੇ ਹੋਰ ਵੀ ਗੰਭੀਰ ਇਲਜ਼ਾਮ ਲਾ ਰਹੇ ਹਨ।
ਹੁਣ ਯੂਟਿਊਬਰ ਪੁਨੀਤ ਕੌਰ ਨੇ ਵੀ ਖੁਲਾਸਾ ਕੀਤਾ ਹੈ ਕਿ ਰਾਜ ਕੁੰਦਰਾ ਨੇ ਉਨ੍ਹਾਂ ਨੂੰ ਵੀ ਹੌਟਸ਼ੌਟਸ ਐਪ ਦੇ ਲਈ ਵੀਡੀਓ ਸ਼ੂਟ ਕਰਨ ਲਈ ਮੈਸੇਜ ਕੀਤਾ ਸੀ। ਉਨ੍ਹਾਂ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ‘ਚ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਚ ਆਪਣੇ ਫੈਨਜ਼ ਨੂੰ ਸਵਾਲ ਪੁੱਛਦਿਆਂ ਲਿਖਿਆ, ‘ਬ੍ਰੋ, ਤਹਾਨੂੰ ਸਾਡਾ ਵੈਰੀਫਾਈਡ ਡੀਐਮ ਵੀਡੀਓ ਯਾਦ ਹੈ ਕੀ? ਜਿੱਥੇ ਉਸ ਨੇ ਰਾਜ ਕੁੰਦਰਾ ਹੌਟਸ਼ੌਟਸ ਐਪ ‘ਤੇ ਮੈਨੂੰ ਕੰਮ ਕਰਨ ਦਾ ਆਫਰ ਦਿੱਤਾ ਸੀ! ਮੈਂ ਤਾਂ ਮਰ ਹੀ ਗਈ (ਰਾਜ ਤੇ ਖੁਲਾਸਾ ਦੇਖ ਕੇ)।’
ਜੇਲ੍ਹ ‘ਚ ਹੀ ਸੜੇ
ਪੁਨੀਤ ਕੌਰ ਨੇ ਆਪਣੀ ਅਗਲੀ ਇੰਸਟਾ ਸਟੋਰੀ ‘ਚ ਹੈਰਾਨੀ ਜਤਾਉਂਦਿਆਂ ਲਿਖਿਆ, ‘ਇਹ ਆਦਮੀ ਸੱਚ ‘ਚ ਲੋਕਾਂ ਨੂੰ ਫਸਾ ਰਿਹਾ ਸੀ, ਲੋਕਾਂ ਨੂੰ ਕੰਮ ਦਾ ਲਾਲਚ ਦੇ ਰਿਹਾ ਸੀ। ਜਦੋਂ ਇਸ ਨੇ ਮੈਨੂੰ ਮੈਸੇਜ ਕੀਤਾ ਸੀ ਤਾਂ ਪਹਿਲਾਂ ਮੈਨੂੰ ਲੱਗਾ ਕਿ ਇਹ ਇਕ ਸਪੈਮ ਹੈ! ਹੇ ਭਗਵਾਨ ਇਹ ਆਦਮੀ ਜੇਲ੍ਹ ‘ਚ ਹੀ ਸੜੇ। ਉਨ੍ਹਾਂ ਰਾਜ ਕੁੰਦਰਾ ਕੇਸ ਨਾਲ ਜੁੜੇ ਕਈ ਖਬਰਾਂ ਦੇ ਸਕ੍ਰੀਨਸ਼ੌਟ ਤੇ ਆਰਟੀਕਲ ਆਪਣੀ ਇੰਸਟਾ ਸਟੋਰੀਜ਼ ‘ਤੇ ਸ਼ੇਅਰ ਕੀਤੇ ਹਨ।’
ਇਹ ਵੀ ਪੜ੍ਹੋ: ਖੁਦ ਨੂੰ ਬ੍ਰਾਹਮਣ ਕਹਿ ਫਸ ਗਏ Suresh Raina, ਸੋਸ਼ਲ ਮੀਡੀਆ ਯੂਜ਼ਰਸ ਨੇ ਲਾਈ ਕਲਾਸ
ਇਹ ਵੀ ਪੜ੍ਹੋ: 'ਸਿਲਸਿਲਾ ਸਿਡਨਾਜ਼ ਕਾ' 'ਚ ਨਜ਼ਰ ਆਏਗੀ Shehnaaz-sidharth ਦੀ ਜੋੜੀ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਇਹ ਵੀ ਪੜ੍ਹੋ: Captain vs Sidhu: ਕੈਪਟਨ ਚੁਫੇਰਿਆਂ ਘਿਰੇ, ਹੁਣ ਸਿੱਧੂ ਨੂੰ ਗਲੇ ਲਾਏ ਬਿਨਾ ਨਹੀਂ ਕੋਈ ਚਾਰਾ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904