ਪਹਿਲੇ ਦਿਨ ਫ਼ਿਲਮ ਨੇ ਜਿੱਥੇ 17.56 ਕਰੋੜ ਰੁਪਏ ਕਮਾਈ ਕੀਤੀ, ਉਸ ਦੇ ਨਾਲ ਹੀ ਫ਼ਿਲਮ ਦੀ ਕਮਾਈ ‘ਚ ਦੂਜੇ ਦਿਨ 30 ਫੀਸਦ ਦਾ ਉਛਾਲ ਆਇਆ ਤੇ ਤੀਜੇ ਦਿਨ ਤਾਬੜਤੋੜ ਕਮਾਈ ਕਰਦੇ ਹੋਏ ਫ਼ਿਲਮ ਨੇ 21.78 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਫ਼ਿਲਮ ਨੇ ਤਿੰਨ ਦਿਨਾਂ ‘ਚ 65.99 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫ਼ਿਲਮ ਨੂੰ ਮਿਲ ਰਹੇ ਚੰਗੇ ਰਿਸਪਾਂਸ ਤੋਂ ਬਾਅਦ ਮੇਕਰਸ ਤੇ ਫ਼ਿਲਮ ਦੀ ਟੀਮ ਕਾਫੀ ਖੁਸ਼ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਈਅਰਐਂਡ ‘ਤੇ ਵਧੇਰੇ ਕਮਾਈ ਕਰ ਹੋਰ ਕਲੈਕਸ਼ਨ ਕਰੇਗੀ। ਫ਼ਿਲਮ ਦੇ ਟ੍ਰੇਲਰ ਨੂੰ ਵੀ ਸੋਸ਼ਲ ਮੀਡੀਆ ‘ਤੇ ਚੰਗਾ ਹੁੰਗਾਰਾ ਮਿਲਿਆ ਸੀ।