ਵਿਵਾਦਾਂ 'ਚ ਘਿਰ ਸਕਦੀ ਕਰਨ ਜੌਹਰ ਦੀ 'ਤਖ਼ਤ', ਹਿੰਦੂ ਵਿਰੋਧੀ ਟਵੀਟ ਨੂੰ ਲੈ ਕੇ ਹੰਗਾਮਾ
ਏਬੀਪੀ ਸਾਂਝਾ | 25 Feb 2020 11:33 AM (IST)
ਫਿਲਮਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖ਼ਤ' ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਸਕਰੀਨ ਰਾਈਟਰ ਹੁਸੈਨ ਹੈਦਰੀ ਨੇ ਹਿੰਦੂਆਂ ਖ਼ਿਲਾਫ਼ ਟਵੀਟ ਕੀਤਾ।
ਮੁੰਬਈ: ਫਿਲਮਕਾਰ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖ਼ਤ' ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਸਕਰੀਨ ਰਾਈਟਰ ਹੁਸੈਨ ਹੈਦਰੀ ਨੇ ਹਿੰਦੂਆਂ ਖ਼ਿਲਾਫ਼ ਟਵੀਟ ਕੀਤਾ। ਇਸ ਤੋਂ ਬਾਅਦ ਕਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤੇ ਫਿਲਮ ਦਾ ਬਾਈਕਾਟ ਕਰਨ ਦੀ ਗੱਲ ਕਰ ਰਹੇ ਹਨ। ਜ਼ੂਮ ਟੀਵੀ ਇੰਟਰਟੇਨਮੈਂਟ ਦੀ ਰਿਪੋਰਟ ਮੁਤਾਬਕ ਟਵੀਟਰ 'ਤੇ ਇਸ ਵੇਲੇ #baycotttakhat ਟ੍ਰੈਂਡ ਕਰ ਰਿਹਾ ਹੈ, ਜਿਸ 'ਚ ਲੋਕ ਹੈਦਰੀ ਨੂੰ ਕਥਿਤ ਹਿੰਦੂ ਵਿਰੋਧੀ ਟਵੀਟ ਕਰਨ ਦਾ ਇਲਜ਼ਾਮ ਲਾ ਰਹੇ ਹਨ। ਪੋਰਟਲ ਮੁਤਾਬਕ ਹੁਸੈਨ ਦਾ ਟਵਿਟਰ ਅਕਾਉਂਟ ਲੌਕਡ ਹੈ, ਪਰ ਉਨ੍ਹਾਂ ਦੇ ਟਵੀਟ ਦੇ ਸਕਰੀਨਸ਼ੌਟ, ਜਿਸ 'ਚ 'ਹਿੰਦੂ ਅੱਤਵਾਦ' ਲਿਖਿਆ ਹੈ, ਉਹ ਲੋਕਾਂ 'ਚ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕ ਕਰਨ ਜੌਹਰ ਤੋਂ ਮੰਗ ਕਰ ਰਹੇ ਹਨ ਕਿ ਹੈਦਰੀ ਨੂੰ ਫਿਲਮ ਦੀ ਟੀਮ 'ਚੋਂ ਹਟਾਇਆ ਜਾਵੇ, ਨਹੀਂ ਤਾਂ ਉਹ ਫਿਲਮ ਦਾ ਬਾਈਕਾਟ ਕਰਨਗੇ। --