'ਬ੍ਰਹਮਾਸਤਰ' ਦੇ ਨਿਰਦੇਸ਼ਕ ਨੇ ਆਲੀਆ ਭੱਟ ਨੂੰ ਦੱਸਿਆ ਰਣਬੀਰ ਦੀ ਗਰਲਫ੍ਰੈਂਡ, ਵੀਡੀਓ ਹੋ ਰਹੀ ਵਾਇਰਲ
ਪਵਨਪ੍ਰੀਤ ਕੌਰ | 04 Feb 2020 04:17 PM (IST)
ਅਮਿਤਾਭ ਬੱਚਨ, ਰਣਬੀਰ ਕਪੂਰ ਤੇ ਅਯਾਨ ਮੁਖਰਜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਗੱਲ ਕਰ ਰਹੇ ਹਨ।
ਚੰਡੀਗੜ੍ਹ: ਅਮਿਤਾਭ ਬੱਚਨ, ਰਣਬੀਰ ਕਪੂਰ ਤੇ ਅਯਾਨ ਮੁਖਰਜੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਗੱਲ ਕਰ ਰਹੇ ਹਨ। ਇਸ ਲਈ ਫਿਲਮ ਦੇ ਡਾਇਰੈਕਟਰ ਨਾਲ ਰਣਬੀਰ ਝਗੜਣ ਨੂੰ ਵੀ ਤਿਆਰ ਹੋ ਗਏ। ਰਣਬੀਰ ਨੇ ਅਯਾਨ ਨੂੰ ਇੰਨਾਂ ਬੇਬੱਸ ਕਰ ਦਿੱਤਾ ਕਿ ਆਖਰਕਰ ਉਨ੍ਹਾਂ ਰਿਲੀਜ਼ਿੰਗ ਡੇਟ ਦਾ ਸਸਪੈਂਸ ਹਟਾਉਣਾ ਹੀ ਬਿਹਤਰ ਸਮਝਿਆ। ਆਲਿਆ ਭੱਟ ਦੇ ਸ਼ੇਅਰ ਕੀਤੇ ਗਏ ਵੀਡੀਓ ਦਾ ਸਭ ਤੋਂ ਸਨਸਨੀਖੇਜ਼ ਪਹਿਲੂ ਇਹ ਹੈ ਕਿ ਇਸ 'ਚ ਅਯਾਨ ਮੁਖਰਜੀ ਆਲਿਆ ਭੱਟ ਨੂੰ ਰਣਬੀਰ ਦੀ ਗਰਲਫ੍ਰੈਂਡ ਦੱਸ ਰਹੇ ਹਨ। ਅਯਾਨ ਰਣਬੀਰ ਨੂੰ ਕਹਿੰਦੇ ਹਨ ਕਿ ਆਲਿਆ ਭੱਟ ਨੂੰ ਰਿਕਾਰਡਿੰਗ ਕਰਨ ਤੋਂ ਰੋਕੋ। ਆਲੀਆ ਭੱਟ ਵੀਡੀਓ ਰਿਕਾਰਡ ਕਰਨ 'ਚ ਬਿਜ਼ੀ ਹੈ। ਇਸ ਲਈ ਅਯਾਨ ਰਣਬੀਰ ਕਪੂਰ ਨੂੰ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਆਲੀਆ ਹਮੇਸ਼ਾ ਕੁਝ ਨਾ ਕੁਝ ਰਿਕਾਰਡ ਕਰਨ 'ਚ ਬਿਜ਼ੀ ਰਹਿੰਦੀ ਹੈ। ਅਯਾਨ ਮੁਖਰਜੀ ਨੇ ਫਿਲਮ ਦੀ ਰਿਲੀਜ਼ਿੰਗ ਦੇਟ ਦਾ ਖੁਲਾਸਾ ਕਰਦਿਆਂ ਦੱਸਿਆ ਕਿ "ਬ੍ਰਹਮਾਸਤਰ" 4 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਦੱਸ ਦਈਏ ਕਿ ਇਸ ਫਿਲਮ 'ਚ ਅਮਿਤਾਭ ਬੱਚਨ, ਆਲੀਆਂ ਭੱਟ ਤੇ ਰਣਬੀਰ ਕਪੂਰ ਇਕੱਠੇ ਨਜ਼ਰ ਆਉਣਗੇ, ਜਦਕਿ ਸ਼ਾਹਰੁਖ ਖਾਨ ਗੈਸਟ ਦੇ ਤੌਰ 'ਤੇ ਦਿਖਾਈ ਦੇਣਗੇ।