ਚੰਡੀਗੜ੍ਹ: ਮਸ਼ਹੂਰ ਪੰਜਾਬੀ ਗੀਤਕਾਰ ਜਾਨੀ (Jaani) ਦਾ ਮੁਹਾਲੀ ਦੇ ਕੋਰਟ ਕੰਪਲੈਕਸ ਨੇੜੇ ਐਕਸੀਡੈਂਟ ਹੋਇਆ ਹੈ।ਜਾਨੀ ਸਮੇਤ ਕਾਰ ਵਿੱਚ 2 ਹੋਰ ਲੋਕ ਸਵਾਰ ਸੀ।ਜਾਣਕਾਰੀ ਮੁਤਾਬਿਕ ਟੋਇਟਾ ਫਾਰਚੂਨਰ (Toyota Foruner) ਨੇ ਤੇਜ਼ ਰਫਤਾਰ ਹੋਣ ਕਾਰਨ ਤਿੰਨ-ਚਾਰ ਪਲਟੀਆਂ ਖਾਦੀਆਂ।ਫਿਲਹਾਲ ਕਾਰ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ।


ਗਿੱਦੜਬਾਹਾ ਦੇ 33 ਸਾਲਾ ਮਸ਼ਹੂਰ ਗੀਤਕਾਰ ਅਤੇ ਦੋ ਹੋਰ ਸਵਾਰੀਆਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਦੋਂ ਕਿ ਗੱਡੀ ਵਿੱਚ ਸਵਾਰ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।


ਸੋਹਾਣਾ ਪੁਲਿਸ ਮੁਤਾਬਿਕ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਇਸ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਇਸ ਹਾਦਸੇ ਪਿੱਛੇ ਕੀ ਕਾਰਨ ਸੀ। ਫਿਲਹਾਲ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਜਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ ਜਿਸਨੇ 'ਨਾਹ', 'ਕਿਆ ਬਾਤ ਐ', 'ਪਛਤਾਉਂਗੇ', 'ਫਿਲਹਾਲ', 'ਤਿਤਲੀਆਂ', 'ਬਾਰੀਸ਼ ਕੀ ਜਾਏ' ਅਤੇ 'ਫਿਲਹਾਲ 2 ਮੁਹੱਬਤ' ਵਰਗੇ ਗੀਤਾਂ ਲਿਖੇ ਹਨ।ਜਾਨੀ ਦੇ ਇਹਨਾਂ ਗੀਤਾਂ ਨੂੰ ਬੀ ਪਰਾਕ, ਹਾਰਡੀ ਸੰਧੂ ਅਤੇ ਹੋਰ ਪ੍ਰਸਿੱਧ ਗਾਇਕਾਂ ਨੇ ਗਾਇਆ ਹੈ।



 


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ