Carry On Jatta 3 Shooting Wrapped Up: ਗਿੱਪੀ ਗਰੇਵਾਲ, ਜਸਵਿੰਦਰ ਭੱਲਾ ਤੇ ਬਿਨੂੰ ਢਿੱਲੋਂ ਦੀ ਤਿਕੜੀ ਹਮੇਸ਼ਾ ਹੀ 'ਕੈਰੀ ਆਨ ਜੱਟਾ' 'ਚ ਧਮਾਲ ਮਚਾਉਂਦੀ ਆਈ ਹੈ। ਤੁਸੀਂ 'ਕੈਰੀ ਆਨ ਜੱਟਾ' ਤੇ ਕੈਰੀ ਆਨ ਜੱਟਾ 2 'ਚ ਇਸ ਤਿਕੜੀ ਦੀ ਕਾਮੇਡੀ ਨੂੰ ਦੇਖਿਆ ਹੈ। ਹੁਣ ਜਲਦ ਹੀ ਇਹ ਤਿਕੜੀ ਮੁੜ ਕੈਰੀ ਆਨ ਜੱਟਾ 3 'ਚ ਇਕੱਠੀ ਨਜ਼ਰ ਆਉਣ ਵਾਲੀ ਹੈ। ਫਿਲਮ ਦੀ ਸ਼ੂਟਿੰਗ ਹੁਣ ਅਧਿਕਾਰਤ ਤੌਰ 'ਤੇ ਪੂਰੀ ਹੋ ਗਈ ਹੈ।
ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ 'ਚ ਗਿੱਪੀ ਗਰੇਵਾਲ ਸਣੇ ਫਿਲਮ ਦੀ ਪੂਰੀ ਟੀਮ ਨੇ ਕੇਕ ਕੱਟ ਕੇ ਖੁਸ਼ੀ ਮਨਾਈ। ਇਸ ਮੌਕੇ ਸੀਨੀਅਰ ਕਲਾਕਾਰ ਹੋਣ ਦੇ ਨਾਤੇ ਜਸਵਿੰਦਰ ਭੱਲਾ ਕੋਲੋਂ ਕੇਕ ਕਟਵਾਇਆ ਗਿਆ। ਇਸ ਦਾ ਬੇਹੱਦ ਖੂਬਸੂਰਤ ਵੀਡੀਓ ਵੀ ਬਿਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਵੀਡੀਓ:
ਹਾਲ ਹੀ 'ਚ ਫਿਲਮ ਦਾ ਆਖਰੀ ਸੀਨ ਵੀ ਸ਼ੂਟ ਕੀਤਾ ਗਿਆ ਸੀ। ਜਿਸ ਵਿੱਚ ਕਵਿਤਾ ਕੌਸ਼ਿਕ ਵੀ ਨਜ਼ਰ ਆਈ ਸੀ। ਬਿਨੂੰ ਢਿੱਲੋਂ ਨੇ ਇਸ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਸੀ।
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਡੱਬ ਕੀਤਾ ਜਾਣ ਵਾਲਾ ਹੈ। ਵੱਖੋ ਵੱਖ ਭਾਸ਼ਾਵਾਂ 'ਚ ਡੱਬ ਹੋਣ ਵਾਲੀ ਕੈਰੀ ਆਨ ਜੱਟਾ ਪਹਿਲੀ ਪੰਜਾਬੀ ਫਿਲਮ ਹੋਵੇਗੀ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਇਸ ਦਿਨ ਹੋਵੇਗਾ ਸ਼ੁਰੂ, ਬਲਕੌਰ ਸਿੰਘ ਨੇ ਦਿੱਤੀ ਅਪਡੇਟ