Amritsar News : ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਵੱਲੋਂ ਅੰਮ੍ਰਿਤਸਰ ਵਿੱਚ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਔਜਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅੰਮ੍ਰਿਤਸਰ-ਲੰਡਨ ਵਾਸਤੇ ਮੁੜ ਫਲਾਈਟ ਸ਼ੁਰੂ ਕਰਾਉਣ ਦਾ ਦਾਅਵਾ ਕਰ ਰਹੇ ਹਨ ਜਦਕਿ ਪੰਜਾਬ ਵਿੱਚ ਬੇਰੁਜ਼ਗਾਰੀ ਦਾ ਮੰਦੜਾ ਹਾਲ ਹੈ ਤੇ ਉਸ ਵੱਲ ਕਿਸੇ ਦਾ ਕੋਈ ਧਿਆਨ ਨਹੀ।


ਗੁਰਜੀਤ ਔਜਲਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਭਗਵੰਤ ਮਾਨ ਨਹੀਂ ਸਗੋਂ ਰਾਘਵ ਚੱਢਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਲੰਦਨ ਲਈ ਫਲਾਈਟ ਸ਼ੁਰੂ ਕਰਨ ਲਈ ਆਪਣੀ ਪਿੱਠ ਥਾਪੜ ਰਹੇ ਹਨ ਪਰ ਪੰਜਾਬ ਦੀ ਸਾਰੀ ਇੰਡਸਟਰੀ ਸਹੂਲਤਾਂ ਦੀ ਘਾਟ ਦੇ ਚੱਲਦਿਆਂ ਬਾਹਰੀ ਰਾਜਾਂ ਵੱਲ ਜਾ ਰਹੀ ਹੈ, ਉਸ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੈ।

 

ਇਹ ਵੀ ਪੜ੍ਹੋ : ਰੈਸਕਿਊ ਆਪਰੇਸ਼ਨ ਟੀਮ ਨੂੰ ਮਿਲਿਆ ਬਲੈਕ ਬਾਕਸ, ਹੁਣ ਪਤਾ ਲੱਗੇਗਾ ਕਿਵੇਂ ਹੋਇਆ ਜਹਾਜ਼ ਕ੍ਰੈਸ਼

ਦੱਸ ਦੇਈਏ ਕਿ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦਾਅਵਾ ਕੀਤਾ ਕਿ ਅੰਮ੍ਰਿਤਸਰ-ਲੰਡਨ ਫਲਾਈਟ ਆਮ ਆਦਮੀ ਪਾਰਟੀ ਦੇ ਯਤਨਾਂ ਨਾਲ ਸ਼ੁਰੂ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਅਤੇ ਸਮਾਜਿਕ ਸੰਸਥਾ ਫਲਾਈ ਇਨੀਸ਼ੀਏਟਿਵ ਦੇ ਅੰਤਰਰਾਸ਼ਟਰੀ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਸ ਦਾ ਵਿਰੋਧ ਕੀਤਾ ਹੈ।

ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਸਮੀਪ ਗੁਮਟਾਲਾ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਸਲਾਹ ਦਿੱਤੀ ਹੈ। ਐਮਪੀ ਅਤੇ ਗੁਮਟਾਲਾ ਨੇ ਦੋਸ਼ ਲਾਇਆ ਹੈ ਕਿ ਅੰਮ੍ਰਿਤਸਰ ਤੋਂ ਗੈਟਵਿਕ ਲਈ ਕੋਈ ਨਵੀਂ ਉਡਾਣ ਸ਼ੁਰੂ ਨਹੀਂ ਹੋ ਰਹੀ ਹੈ। ਦਰਅਸਲ, ਹੁਣ ਤੱਕ ਅੰਮ੍ਰਿਤਸਰ ਤੋਂ ਹੀਥਰੋ ਏਅਰਪੋਰਟ ਲੰਡਨ ਵਿਚਾਲੇ ਚੱਲਣ ਵਾਲੀ ਫਲਾਈਟ ਬੰਦ ਹੋ ਚੁੱਕੀ ਹੈ।

 ਅੰਮ੍ਰਿਤਸਰ-ਲੰਡਨ ਉਡਾਣ 2019 ਤੋਂ ਹੋਈ ਸ਼ੁਰੂ






ਸਾਂਸਦ ਔਜਲਾ ਅਤੇ ਸਮੀਪ ਸਿੰਘ ਦਾ ਦਾਅਵਾ ਹੈ ਕਿ 2018 ਤੋਂ ਅੰਮ੍ਰਿਤਸਰ-ਲੰਡਨ ਵਿਚਕਾਰ ਉਡਾਣਾਂ ਚੱਲ ਰਹੀਆਂ ਹਨ। 31 ਅਕਤੂਬਰ 2019 ਨੂੰ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ ਦੇ ਵਿਚਕਾਰ ਉਡਾਣਾਂ ਸ਼ੁਰੂ ਹੋਈਆਂ। ਕੋਵਿਡ ਦੇ ਸਮੇਂ ਅਤੇ ਇਸ ਫਲਾਈਟ ਨੂੰ ਹੀਥਰੋ ਦਾ ਸਮਾਂ ਮਿਲਿਆ। ਇਹ ਬਹੁਤ ਵੱਡੀ ਪ੍ਰਾਪਤੀ ਸੀ। ਹੀਥਰੋ ਹਵਾਈ ਅੱਡੇ ਤੋਂ ਕਨੈਕਟ ਕਰਨ ਲਈ ਹੋਰ ਦੇਸ਼ਾਂ ਦੀਆਂ ਉਡਾਣਾਂ ਵਰਤੀਆਂ ਜਾਂਦੀਆਂ ਹਨ।

ਇਹ ਉਡਾਣ ਮਾਰਚ 2023 'ਚ ਹੋ ਰਹੀ ਹੈ ਬੰਦ


ਗੁਮਟਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਵਿਸ਼ਵ ਦੇ ਨੰਬਰ 1 ਹਵਾਈ ਅੱਡੇ ਹੀਥਰੋ ਨਾਲ 25 ਮਾਰਚ 2025 ਤੋਂ ਸੰਪਰਕ ਟੁੱਟ ਰਿਹਾ ਹੈ। ਸਮੇਂ ਦੀ ਘਾਟ ਕਾਰਨ ਹੁਣ ਅੰਮ੍ਰਿਤਸਰ-ਗੈਟਵਿਕ ਵਿਚਕਾਰ ਫਲਾਈਟ ਚਲਾਈ ਜਾਵੇਗੀ। ਇਹ ਇੱਕ ਤਰ੍ਹਾਂ ਦੀ ਡਿਮੋਸ਼ਨ ਹੈ। ਜਿੱਥੇ ਹੀਥਰੋ ਤੋਂ ਪੂਰੀ ਦੁਨੀਆ ਲਈ ਕਨੈਕਟਿੰਗ ਫਲਾਈਟਾਂ ਮਿਲਦੀਆਂ ਸਨ, ਹੁਣ ਗੈਟਵਿਕ ਤੋਂ ਅਜਿਹਾ ਨਹੀਂ ਹੋਵੇਗਾ। ਜਿਸ ਕਾਰਨ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ।