ਮੁੰਬਈ: ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ਇਮਰਾਨ ਹਾਸ਼ਮੀ ਦੀ ਫ਼ਿਲਮ ‘ਚੀਟ ਇੰਡੀਆ’ ਦਾ ਨਾਂ ਬਦਲ ਗਿਆ ਹੈ। ਹੁਣ ਫ਼ਿਲਮ ਦਾ ਨਾਂ ‘ਵਾਏ ਚੀਟ ਇੰਡੀਆ’ ਰੱਖਿਆ ਗਿਆ ਹੈ। ਸੈਂਸਰ ਬੋਰਡ ਨੇ ਇਸ ਦੇ ਨਾਂ ‘ਤੇ ਇਤਰਾਜ਼ ਜਤਾਉਂਦੇ ਹੋਏ ਫ਼ਿਲਮਾਂ ਦਾ ਨਾਂ ਬਦਲਣ ਨੂੰ ਕਿਹਾ ਸੀ।
ਇਸ ਤੋਂ ਬਾਅਦ ਪ੍ਰੋਡਿਊਸਰਾਂ ਨੇ ਸਮਝਦਾਰੀ ਦਿਖਾਉਂਦੇ ਹੋਏ ਫ਼ਿਲਮ ਦਾ ਨਾਂ ਬਦਲ ਦਿੱਤਾ। ਸੈਂਸਰ ਬੋਰਡ ਨੇ ਵੀਰਵਾਰ ਨੂੰ ਫ਼ਿਲਮ ਦੇਖੀ ਸੀ। ਇਸ ਤੋਂ ਬਾਅਦ ਇਸ ਦਾ ਟਾਈਟਲ ਬਦਲ ਦਿੱਤਾ ਗਿਆ। ਇਸ ਬਾਰੇ ਫ਼ਿਲਮੇਕਰਸ ਨੇ ਬਿਆਨ ਦਿੱਤਾ ਕਿ ਫ਼ਿਲਮ ਦੇ ਰਿਲੀਜ਼ ਤੋਂ ਹਫਤਾ ਪਹਿਲਾਂ ਟਾਈਟਲ ਬਦਲਣਾ ਕਾਫੀ ਮੁਸ਼ਕਲ ਸੀ। ਹੁਣ ਇਸ ਦਾ ਨਾਂ ‘ਵਾਏ ਚੀਟ ਇੰਡੀਆ’ ਕਰ ਦਿੱਤਾ ਗਿਆ ਹੈ।
‘ਵਾਏ ਚੀਟ ਇੰਡੀਆ’ ਪਹਿਲਾ 25 ਜਨਵਰੀ ਨੂੰ ‘ਮਣੀਕਰਨਿਕਾ’ ਤੇ ‘ਠਾਕਰੇ’ ਨਾਲ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ 18 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।