ਚੰਡੀਗੜ੍ਹ: ਅਮਰੀਕਾ ਵਿੱਚ ਕੀਤੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 36 ਤੋਂ 55 ਸਾਲ ਦੀ ਉਮਰ ਤਕ ਦੇ ਲੋਕ ਫੇਕ ਨਿਊਜ਼ ਸ਼ੇਅਰ ਕਰ ਸਕਦੇ ਹਨ। ਅਧਿਐਨ ਨੂੰ ‘ਸਾਇੰਸ ਐਡਵਾਂਸ’ ਵਿੱਚ ਪਬਲਿਸ਼ ਕੀਤਾ ਗਿਆ ਹੈ। ਇਸ ਵਿੱਚ ਪਾਇਆ ਗਿਆ ਹੈ ਕਿ 9 ਫੀਸਦੀ ਤੋਂ ਘੱਟ ਅਮਰੀਕੀਆਂ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਫੇਸਬੁੱਕ ’ਤੇ ਪਾਈਆਂ ਕਈ ਫੇਕ ਨਿਊਜ਼ ਦੇ ਲਿੰਕ ਸ਼ੇਅਰ ਕੀਤੇ। ਪਰ ਨਿਊਯਾਰਕ ਤੇ ਪ੍ਰਿੰਸਟਨ ਯੂਨੀਵਰਸਿਟੀ ਦੇ ਖੋਜੀਆਂ ਨੇ ਅਨੁਭਵ ਕੀਤਾ ਕਿ ਅਜਿਹਾ ਜ਼ਿਆਦਾਤਰ ਉਨ੍ਹਾਂ ਲੋਕਾਂ ਨੇ ਕੀਤਾ ਜਿਨ੍ਹਾਂ ਦੀ ਉਮਰ 65 ਸਾਲਾਂ ਤੋਂ ਜ਼ਿਆਦਾ ਸੀ।


ਨਿਊਯਾਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਸ਼ਵਾ ਟੱਕਰ ਨੇ ਕਿਹਾ ਕਿ ਭਾਰੀ ਮਾਤਰਾ ਵਿੱਚ ਫੇਕ ਨਿਊਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ ਜਿੱਥੇ ਸਾਨੂੰ ਪਤਾ ਹੁੰਦਾ ਹੈ ਕਿ ਕਿਹੜੀ ਖ਼ਬਰ ਸਹੀ ਹੈ ਤੇ ਕਿਹੜੀ ਗ਼ਲਤ। 2016 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਜਿਹਾ ਕਾਫ਼ੀ ਕੁਝ ਵੇਖਣ ਨੂੰ ਮਿਲਿਆ।

ਯਾਦ ਰਹੇ ਕਿ ਫੇਸਬੁੱਕ ’ਤੇ ਕੁੱਲ 8.5 ਫੀਸਦੀ ਲਿੰਕ ਫੇਕ ਨਿਕਲੇ। ਸਿਰਫ 3 ਫੀਸਦੀ ਲੋਕ ਅਜਿਹੇ ਸੀ ਜਿਨ੍ਹਾਂ ਦੀ ਉਮਰ 18 ਤੋਂ 29 ਸਾਲ ਦੇ ਵਿਚਾਲੇ ਸੀ ਤੇ ਉਨ੍ਹਾਂ ਨੇ ਫੇਕ ਨਿਊਜ਼ ਸ਼ੇਅਰ ਕੀਤੀਆਂ ਸੀ ਜਦਕਿ 65 ਸਾਲਾਂ ਦੀ ਉਮਰ ਦੇ ਲੋਕਾਂ ਵਿੱਚ ਇਹ ਅੰਕੜਾ 11 ਫੀਸਦੀ ਵੇਖਿਆ ਗਿਆ।