ਹੁਣ ਜਿੰਨਾ ਮਰਜ਼ੀ ਡੇਟਾ ਕਰੋ ਸਟੋਰ, ਆ ਗਿਆ ਦੁਨੀਆ ਦਾ ਪਹਿਲਾ 1000GB ਵਾਲਾ ਕਾਰਡ
ਏਬੀਪੀ ਸਾਂਝਾ | 11 Jan 2019 01:07 PM (IST)
ਨਵੀਂ ਦਿੱਲੀ: Lexar ਅਜਿਹਾ ਬ੍ਰੈਂਡ ਹੈ ਜਿਸ ਬਾਰੇ ਸਾਡੇ ਵਿੱਚੋਂ ਕਈ ਲੋਕਾਂ ਨਹੀਂ ਪਤਾ। ਮਾਰਕਿਟ ‘ਚ ਸੈਂਡਿਕਸ, ਕਿੰਗਸਟਨ, ਵੈਸਟਰਨ ਡਿਜੀਟਲ ਤੇ ਹੋਰ ਕਈ ਕੰਪਨੀਆ ਦਾ ਦਬਦਬਾ ਹੈ ਪਰ CES 2019 ‘ਚ Lexar ਨੇ ਲੱਗਦਾ ਹੈ ਸਭ ਨੂੰ ਪਿੱਛੇ ਛੱਡ ਦਿੱਤਾ। ਜੀ ਹਾਂ, ਕੰਪਨੀ ਨੇ ਦੁਨੀਆ ਦਾ ਪਹਿਲਾ 1000 ਜੀਬੀ ਵਾਲਾ ਐਸਡੀ ਕਾਰਡ ਲੌਂਚ ਕੀਤਾ ਹੈ। ਇੰਨੇ ਸਾਰੇ ਬ੍ਰੈਂਡਸ ‘ਚ ਜੇਕਰ ਕਿਸੇ ਨੂੰ ਵੱਡਾ ਝਟਕਾ ਲੱਗਿਆ ਹੈ ਤਾਂ ਉਹ ਸੈਂਡਿਸਕ ਹੈ ਕਿਉਂਕਿ ਪਿਛਲੇ ਸਾਲ ਕੰਪਨੀ ਪਹਿਲੀ ਵਾਰ 1000 ਜੀਬੀ ਵਾਲਾ ਫਲੈਸ਼ ਡ੍ਰਾਈਵਰ ਲੈ ਕੇ ਆਈ ਸੀ ਪਰ ਕੰਪਨੀ ਨੇ 1000 ਜੀਬੀ ਵਾਲਾ ਐਸਡੀ ਕਾਰਡ ਲਿਆਉਣ ‘ਚ ਨਾਕਾਮਯਾਬ ਰਹੀ ਸੀ। Lexar ਪ੍ਰੋਫੈਸ਼ਨਲ 633X SDHC ਅਤੇ SDXC UHS-I ਕਾਰਡ ਨੂੰ 16 ਜੀਬੀ, 32, 64, 128, 256 ਤੇ 512 ਜੀਬੀ ਦੇ ਸਟੋਰੇਜ ਕਪੈਸਟੀ ‘ਚ ਲਿਸਟ ਕੀਤਾ ਗਿਆ ਹੈ। ਸਭ ਨੂੰ ਮਿਡ ਰੇਂਜ DSLR, HD ਕੈਮਕਾਰਡ ਤੇ 3ਡੀ ਲਈ ਡਿਜ਼ਾਇਨ ਕੀਤਾ ਗਿਆ ਹੈ। ਇਹ ਕਾਰਡ 1080p, ਫੁਲੱ HD, 3D ਤੇ ਵੀਡੀਓ ਕੰਟੈਂਟ ਨੂੰ ਸਪੌਰਟ ਕਰ ਸਕਦੇ ਹਨ। ਜਿਨ੍ਹਾਂ ਦੀ ਸਪੀਡ ਵੀ 95ਐਮਬੀ/ਸ ਦੇ ਹਿਸਾਬ ਨਾਲ ਰੀਡ ਹੈ। ਇਨ੍ਹਾਂ ਕਾਰਡਸ ਦੀ ਕੀਮਤ 499.99 ਡਾਲਰ ਰੱਖੀ ਹਈ ਹੈ।