ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ED) ਹੁਣ ਸੁਸਾਂਤ ਸਿੰਘ ਮਾਮਲੇ 'ਚ ਚਾਰ ਦੇਸ਼ਾਂ ਦੀ ਆਰਥਿਕ ਜਾਂਚ ਇਕਾਈ (FIU) ਦੀ ਮਦਦ ਲੈਣ ਜਾ ਰਹੀ ਹੈ।FIU ਦੀ ਮਦਦ ਨਾਲ ਇਸ ਗੱਲ ਦਾ ਪਰਦਾਫਾਸ਼ ਕੀਤਾ ਜਾਵੇਗਾ ਕਿ ਪਿਛਲੇ ਸਾਲ ਸੁਸ਼ਾਂਤ ਅਤੇ ਰੀਆ ਦੀ 25 ਦਿਨਾਂ ਵਿਦੇਸ਼ੀ ਯਾਤਰਾ ਦੌਰਾਨ ਕੀ- ਕੀ ਆਰਥਿਕ ਗਤੀਵੀਦੀਆਂ ਹੋਈਆਂ ਸੀ। ਇਨ੍ਹਾਂ ਚਾਰਾਂ ਦੇਸ਼ਾਂ ਦੇ ਯੂਨਿਟ ਨੂੰ FIU ਇੰਡੀਆ ਵਲੋਂ ਏਗਮੌਂਟ ਪੱਤਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।ਇਸ ਇਕਾਈ ਦਾ ਜਵਾਬ ਬਹੁਤ ਜ਼ਿਆਦਾ ਟਾਰਗੇਟਿਡ ਹੁੰਦਾ ਹੈ, ਹਾਲਾਂਕਿ ਉਸ ਜਾਣਕਾਰੀ ਨੂੰ ਕਾਨੂੰਨੀ ਤੌਰ ਵਰਤਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: ਭਾਰਤ 'ਚ ਇੱਕੋ ਦਿਨ 70,000 ਦੇ ਕਰੀਬ ਨਵੇਂ ਕੋਰੋਨਾ ਕੇਸ, ਹੁਣ ਤਕ 54,000 ਲੋਕਾਂ ਦੀ ਮੌਤ

ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਸੁਸ਼ਾਂਤ ਕੇਸ 'ਚ ਖਾਲੀ ਹੱਥ ਬੈਠੀ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ ਈਡੀ ਨੂੰ ਇਸ ਕੇਸ ਦੀ ਮੁੱਖ ਮੁਲਜ਼ਮ ਰਿਆ ਦੇ ਬੈਂਕ ਖਾਤਿਆਂ ਤੋਂ ਕੁਝ ਨਹੀਂ ਮਿਲਿਆ ਹੈ।ਪਰ ਜਾਂਚ ਦੌਰਾਨ ਇਹ ਪਤਾ ਲੱਗਿਆ ਹੈ ਕਿ ਰਿਆ ਅਤੇ ਸੁਸ਼ਾਂਤ ਇਕੱਠੇ 25 ਦਿਨਾਂ ਦੀ ਵਿਦੇਸ਼ ਯਾਤਰਾ ‘ਤੇ ਗਏ ਹੋਏ ਸਨ।ਇਸ 'ਤੇ, ਈ.ਡੀ. ਉਨ੍ਹਾਂ ਸਵਾਲਾਂ ਤੋਂ ਸੰਤੁਸ਼ਟ ਨਹੀਂ ਹੈ ਜੋ ਈ.ਡੀ. ਨੇ ਹੁਣ ਤੱਕ ਪੁੱਛੇ ਹਨ।

ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ

FIU ਇੱਕ ਐਸੀ ਏਜੰਸੀ ਹੈ ਜਿਸਦੀ ਜਾਣਕਾਰੀ ਬੇਹੱਦ ਸਟੀਕ ਹੁੰਦੀ ਹੈ ਅਤੇ ਉਸ 'ਚ ਆਰਥਿਕ ਗਤੀਵੀਦੀਆਂ ਦਾ ਪੂਰਾ ਚਿੱਠਾ ਹੁੰਦਾ ਹੈ।ਐਫਆਈਯੂ ਸੂਤਰਾਂ ਦੇ ਅਨੁਸਾਰ, ਜਿਵੇਂ ਹੀ ਐਫਆਈਯੂ ਇੰਡੀਆ ਦਾ ਔਗਮੈਂਟ ਜਾਂਦਾ ਹੈ, ਸਬੰਧਤ ਦੇਸ਼ ਦੀ ਐਫਆਈਯੂ ਸ਼ਾਖਾ ਉਹ ਸਾਰੀ ਜਾਣਕਾਰੀ ਇਕੱਠਾ ਕਰਨ ਲਈ ਜੁੱਟ ਜਾਂਦੀ ਹੈ ਜੋ ਲੋੜਿੰਦੀ ਹੁੰਦੀ ਹੈ। ਇਸ ਦੇ ਲਈ, ਦੇਸ਼ ਦੀਆਂ ਸਾਰੀ ਪੁਲਿਸ ਅਤੇ ਖੁਫੀਆ ਸ਼ਾਖਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਸਿਰਫ ਇੱਕ ਸਾਵਧਾਨੀ ਹੈ ਕਿ ਕੋਈ ਵੀ ਦੇਸ਼ ਐਫਆਈਯੂ ਦੀ ਜਾਣਕਾਰੀ ਨੂੰ ਜਾਂਚ ਵਿੱਚ ਵਰਤ ਸਕਦਾ ਹੈ ਪਰ ਉਹ ਕਾਨੂੰਨੀ ਤੌਰ ਤੇ ਇਸ ਦੀ ਜਾਨਕਾਰੀ ਨੂੰ ਅਦਾਲਤ ਵਿੱਚ ਨਹੀਂ ਵਰਤ ਸਕਦਾ।

ਇਹ ਵੀ ਪੜ੍ਹੋ: ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ