ਮੁੰਬਈ: ਬੀਤੇ ਕੁਝ ਦਿਨਾਂ ‘ਚ ਬਾਲੀਵੁੱਡ ‘ਚ ਵੱਖ-ਵੱਖ ਮੁੱਦਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਦਿਲਚਸਪ ਗੱਲ ਹੈ ਕਿ ਲੋਕਾਂ ਨੂੰ ਵੀ ਅਜਿਹੀਆਂ ਫ਼ਿਲਮਾਂ ਪਸੰਦ ਆ ਰਹੀਆਂ ਹਨ। ਹੁਣ ਜਲਦੀ ਹੀ ਲੰਬੇ ਅਰਸੇ ਬਾਅਦ ਇਮਰਾਨ ਹਾਸ਼ਮੀ ਆਪਣੀ ਫ਼ਿਲਮ ‘ਚੀਟ ਇੰਡੀਆ’ ਲੈ ਕੇ ਆ ਰਹੇ ਹਨ। ਇਸ ‘ਚ ਉਹ ਭਾਰਤੀ ਸਿੱਖਿਆ ਪ੍ਰਣਾਲੀ ‘ਤੇ ਜ਼ੋਰਦਾਰ ਵਾਰ ਕਰਦੇ ਨਜ਼ਰ ਆਉਣਗੇ।

ਕੁਝ ਦਿਨ ਪਹਿਲਾਂ ਹੀ ਇਮਰਾਨ ਨੇ ਆਪਣੀ ਇਸ ਫ਼ਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕੀਤਾ ਸੀ। ਇਸ ਨੂੰ ਦੇਖਣ ਤੋਂ ਬਾਅਦ ਫੈਨਸ ਇਸ ਦੀ ਪਹਿਲ਼ੀ ਝਲਕ ਦੇਖਣ ਲਈ ਬੇਤਾਬ ਹੋ ਗਏ ਸੀ। ਹੁਣ ਮੇਕਰਸ ਨੇ ਫ਼ਿਲਮ ਦੀ ਪਹਿਲੀ ਝਲਕ ਯਾਨੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।


ਜੀ ਹਾਂ, ਹਾਸ਼ਮੀ ਦੀ ਫ਼ਿਲਮ ‘ਚੀਟ ਇੰਡੀਆ’ ਦਾ ਟੀਜ਼ਰ ਸਾਹਮਣੇ ਆ ਗਿਆ ਹੈ ਜਿਸ ਦੀ ਸ਼ੁਰੂਆਤ ਇਮਰਾਨ ਦੇ ਡਾਈਲੌਗ ਨਾਲ ਹੁੰਦੀ ਹੈ। ਇਮਰਾਨ ਕਹਿੰਦੇ ਹਨ, "ਉਪਰ ਵਾਲਾ ਦੁਆ ਕਬੂਲ ਕਰਤਾ ਹੈ ਔਰ ਮੈਂ ਸਿਰਫ ਕੈਸ਼ ਲੇਤਾ ਹੂੰ।" ਇਸ ਦੇ ਨਾਲ ਹੀ ਤੁਹਾਨੂੰ ਸਮਝ ਆ ਗਈ ਹੋਣੀ ਹੈ ਕਿ ਫ਼ਿਲਮ ‘ਚ ਇਮਰਾਨ ਕੀ ਸੁਨੇਹਾ ਦੇ ਰਹੇ ਹੋਣਗੇ।



‘ਚੀਟ ਇੰਡੀਆ’ ‘ਚ ਇਮਰਾਨ ਦਾ ਨਾਂ ਰਾਕੇਸ਼ ਸਿੰਘ ਹੈ ਜੋ ਡੋਨੇਸ਼ਨ ਲੈ ਕੇ ਬੱਚਿਆਂ ਦਾ ਐਡਮਿਸ਼ਨ ਕਰਵਾਉਂਦਾ ਹੈ। ‘ਚੀਟ ਇੰਡੀਆ’ ਦਾ ਡਾਇਰੈਕਸ਼ਨ ਸੌਮਿਕ ਸੈਨ ਨੇ ਕੀਤਾ ਹੈ। ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸੇ ਦਿਨ ਕੰਗਨਾ ਦੀ ‘ਮਣੀਕਰਨਿਕਾ’ ਤੇ ਰਿਤੀਕ ਰੋਸ਼ਨ ਦੀ ‘ਸੁਪਰ 30’ ਵੀ ਰਿਲੀਜ਼ ਹੋ ਰਹੀ ਹੈ। ਹੁਣ ਦੇਖਦੇ ਹਾਂ ਕਿ ਕਮਾਈ ਦੇ ਮਾਮਲੇ ‘ਚ ਕਿਹੜੀ ਫ਼ਿਲਮ ਕਿਸ ਨੂੰ ਚੀਟ ਕਰਦੀ ਹੈ।