ਮੁੰਬਈ: ਉਂਝ ਤਾਂ ਹਰ ਸਾਲ ਕਈ ਵੱਡੀਆਂ ਫ਼ਿਲਮਾਂ ਦੀ ਟੱਕਰ ਹੁੰਦੀ ਹੀ ਰਹਿੰਦੀ ਹੈ ਪਰ ਕੁਝ ਫ਼ਿਲਮਾਂ ਦੇ ਬਾਕਸਆਫਿਸ ਕਲੈਸ਼ ਦਾ ਪ੍ਰਭਾਅ ਸਿਰਫ ਫ਼ਿਲਮਾਂ ਦੀ ਕਮਾਈ ‘ਤੇ ਹੀ ਨਹੀਂ ਸਗੋਂ ਫੈਨਸ ‘ਤੇ ਵੀ ਪੈਂਦਾ ਹੈ। ਜਿਵੇਂ 15 ਅਗਸਤ ਨੂੰ ‘ਅਕਸ਼ੇ ਕੁਮਾਰ ਦੀ ‘ਗੋਲਡ’ ਤੇ ਜੌਨ ਅਬ੍ਰਾਹਮ ਦੀ ‘ਸਤਿਆਮੇਵ ਜਯਤੇ’ ਦੀ ਟੱਕਰ ਨਾਲ ਫੈਨਸ ਨਾਲ ਫ਼ਿਲਮਾਂ ਦੀ ਕਮਾਈ ‘ਤੇ ਵੀ ਫਰਕ ਪਿਆ।


ਹੁਣ ਅਜਿਹੀ ਹੀ ਕੁਝ ਲੜਾਈ ਇੱਕ ਵਾਰ ਫੇਰ ਸਾਲ ਦੇ ਆਖਰ ‘ਚ ‘ਸਿੰਬਾ’ ਤੇ ‘ਜ਼ੀਰੋ’ ‘ਚ ਦੇਖਣ ਨੂੰ ਮਿਲੇਗੀ। ਜੀ ਹਾਂ, ਸ਼ਾਹਰੁਖ ਖ਼ਾਨ ਦੀ ‘ਜ਼ੀਰੋ’ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਇਸ ਤੋਂ ਠੀਕ ਹਫਤੇ ਬਾਅਦ ਰਣਵੀਰ ਸਿੰਘ ਦੀ ‘ਸਿੰਬਾ’ ਥਿਏਟਰਾਂ ‘ਚ ਆ ਰਹੀ ਹੈ। ਦੋਵਾਂ ‘ਚ ਵੱਡੀ ਟੱਕਰ ਹੋਣ ਦੀ ਪੂਰੀ ਸੰਭਾਵਨਾ ਹੈ।



‘ਜ਼ੀਰੋ’ ਦਾ ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ ਹੈ ਤੇ ਇਸ ਨੂੰ ਫੈਨਸ ਦਾ ਭਰਵਾਂ ਹੁੰਗਾਰਾਂ ਵੀ ਮਿਲਿਆ। ‘ਜ਼ੀਰੋ’ ਤੋਂ ਬਾਅਦ ਫੈਨਸ ਨੂੰ ‘ਸਿੰਬਾ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਂਝ ਫ਼ਿਲਮ ਦੇ ਸੈੱਟ ਤੋਂ ਕਈ ਤਸਵੀਰਾਂ ਦੇ ਨਾਲ ਕਈ ਵੀਡੀਓ ਵੀ ਸਮੇਂ-ਸਮੇਂ ‘ਤੇ ਸਾਹਮਣੇ ਆਉਂਦੇ ਰਹੇ ਹਨ।



‘ਜ਼ੀਰੋ’ ‘ਚ ਸ਼ਾਹਰੁਖ ਨਾਲ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਹਨ ਤਾਂ ਉਧਰ ਫ਼ਿਲਮ ‘ਸਿੰਬਾ’ ‘ਚ ਰਣਵੀਰ ਸਿੰਘ ਨਾਲ ਸੈਫ ਦੀ ਧੀ ਸਾਰਾ ਅਲੀ ਖ਼ਾਨ ਆਪਣੀ ਦੂਜੀ ਫ਼ਿਲਮੀ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਰਾ ਦੀ ਫ਼ਿਲਮ ‘ਕੇਦਾਰਨਾਥ’ ਵੀ ਦਸੰਬਰ ‘ਚ ਹੀ ਰਿਲੀਜ਼ ਹੋ ਜਾਵੇਗੀ। ਹੁਣ ਇਨ੍ਹਾਂ ਵਿੱਚੋਂ ਕਿਹੜੀ ਫ਼ਿਲਮਾਂ ਔਡੀਅੰਸ ਦੇ ਦਿਲਾਂ ‘ਤੇ ਰਾਜ ਕਰੇਗੀ। ਇਹ ਤਾਂ ਫ਼ਿਲਮਾਂ ਦੇ ਰਿਲੀਜ਼ ਤੋਂ ਬਾਅਦ ਸਾਫ ਹੋ ਹੀ ਜਾਵੇਗਾ।