ਨਵੀਂ ਦਿੱਲੀ: ਵਨਪੱਲਸ ਨੇ ਭਾਰਤ ‘ਚ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ਬਾਜ਼ਾਰ ‘ਚ ਐਪਲ ਤੇ ਸੈਮਸੰਗ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਭਾਰਤ ਦੀ ਨੰਬਰ ਵਨ ਕੰਪਨੀ ਬਣ ਗਈ ਹੈ। ਇਸ ਦਾ ਖੁਲਾਸਾ IDC ਵੱਲੋਂ ਕੀਤਾ ਗਿਆ ਹੈ ਜਿਸ ‘ਚ 29,000 ਰੁਪਏ ਤੋਂ ਉਤੇ ਦੇ ਫੋਨ ਸ਼ਾਮਲ ਹਨ। ਸਾਲ 2018-2019 ਦੇ ਸੈਕੰਡ ਕਵਾਟਰ ‘ਚ ਵਨਪੱਲਸ ਨੇ ਸਭ ਤੋਂ ਜ਼ਿਆਦਾ ਸ਼ਿਪਮੈਂਟ ਕੀਤੀਆਂ ਹਨ।

ਜੇਕਰ ਪੂਰੇ ਭਾਰਤ ਦੀ ਸਮਾਰਟਫੋਨ ਮਾਰਕਿਟ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਇੱਕ ਸਾਲ ਦੌਰਾਨ 9.1 ਫੀਸਦ ਦਾ ਵਾਧਾ ਹੋਇਆ ਹੈ। ਇਸ ‘ਚ ਚੀਨੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਨੇ ਸਭ ਤੋਂ ਜ਼ਿਆਦਾ 11.7 ਮਿਲਿਅਨ ਯੁਨਿਟਸ ਨੂੰ ਵੇਚੀਆ ਗਿਆ ਜਿਸ ‘ਚ ਰੈਡਮੀ 5ਏ ਤੇ ਰੈਡਮੀ ਨੋਟ 5ਪ੍ਰੋ ਸ਼ਾਮਲ ਹਨ।



ਭਾਰਤ ਦੀ ਟੌਪ ਕੰਪਨੀ ਇਹ ਹਨ:

  1. ਸ਼ਿਓਮੀ: ਸ਼ਿਓਮੀ ਦੇ ਮਾਰਕਿਟ ‘ਚ 27.3 ਫੀਸਦੀ ਦਾ ਇਜ਼ਾਫਾ ਦੇਖਿਆ ਗਿਆ ਹੈ ਜਿਸ ‘ਚ ਇਸ ਦੇ ਟੌਪ ਮਾਡਲਸ ਰੈਡਮੀ 5ਏ ਤੇ ਰੈਡਮੀ ਨੋਟ 5 ਪ੍ਰੋ ਸ਼ਾਮਲ ਹਨਾ। ਦੋਨੋਂ ਮਾਡਲਾਂ ਦੇ ਦੋ ਕੁਆਟਰਾਂ ‘ਚ 5 ਮਿਲੀਅਨ ਯੂਨਿਟਸ ਵੇਚੇ ਗਏ ਹਨ।


 

  1. ਸੈਮਸੰਗ: ਭਾਰਤ ‘ਚ ਸੈਮਸੰਗ ਦੂਜੇ ਨੰਬਰ ‘ਤੇ ਹੈ ਜਿਸ ਨੂੰ ਸ਼ਿਓਮੀ, ਵੀਵੋ ਤੇ ਅੋਪੋ ਨੇ ਝਟਕਾ ਦਿੱਤਾ ਹੈ। ਸੈਮਸੰਗ ਆਪਣਾ ਇੰਫੀਨਿਟੀ ਸੀਰੀਜ਼ ਲੈ ਕੇ ਆਈ ਹੈ ਜਿਸ ‘ਚ ਗੈਲੇਕਸੀ ਜੇ6, ਗੈਲੇਕਸੀ ਜੇ2, ਜੇ8, ਜੇ4 ਤੇ ਹਾਲ ਹੀ ‘ਚ ਲਾਂਚ ਹੋਇਆ ਗੈਲੇਕਸੀ ਜੇ2 ਕੋਰ ਸ਼ਾਮਲ ਹਨ।


 

  1. ਵੀਵੋ: ਵੀਵੋ ਕੰਪਨੀ ਦਾ ਮਾਰਕਿਟ ‘ਚ ਸ਼ੇਅਰ 10.5 ਫੀਸਦੀ ਹੈ ਜਿਸ ‘ਚ ਹਾਲ ਹੀ ‘ਚ ਰਿਲੀਜ਼ ਹੋਏ ਕੰਪਨੀ ਦੇ ਵੀਵੋ ਵਾਈ81 ਤੇ ਵਾਈ83 ਪ੍ਰੋ ਸ਼ਾਮਲ ਹਨ। ਇਸ ’ਚ ਫਲੈਗਸ਼ਿਪ ਵੀ11 ਤੇ ਵੀ 11 ਪ੍ਰੋ ਵੀ ਸ਼ਾਮਲ ਹਨ।


 

  1. ਮਾਈਕਰੋਮੈਕਸ: ਇਹ ਸਮਾਰਟਫੋਨ ਕੰਪਨੂ ਵੀ ਭਾਰਤੀ ਮਾਰਕਿਟ ‘ਚ ਟੌਪ 5 ‘ਚ ਆਪਣੀ ਥਾਂ ਬਣਾਉਣ ‘ਚ ਕਾਮਯਾਬ ਰਹੀ ਹੈ।


 

  1. ਅੋਪੋ: ਅੋਪੋ ਐਫ9 ਤੇ ਐਫ9 ਪ੍ਰੋ ਕਰਕੇ ਕੰਪਨੀ ਨੇ ਆਪਣਾ ਥੋੜ੍ਹਾ ਜਿਹਾ ਨਾਂ ਕਮਾ ਲਿਆ ਹੈ। ਕੰਪਨੀ ਨੂੰ ਆਪਣੇ ਹਾਏ ਐਂਡ ਫਲੈਗਸ਼ਿਪ ਡਿਵਾਈਸ ਅੋਪੋ ਫਾਇੰਡ ਐਕਸ ਦਾ ਵੀ ਫਾਇਦਾ ਮਿਲਿਆ ਹੈ।