ਸੈਮਸੰਗ ਵੱਲੋਂ ਭੇਜੇ ਗਏ ਸੱਦੇ ‘ਚ “4X Fun” ਲਿਖਿਆ ਗਿਆ ਹੈ ਜੋ ਇਸ ਹੈਂਡਸੈੱਟ ਦੇ ਚਾਰ ਕੈਮਰਿਆਂ ਵੱਲ ਇਸ਼ਾਰਾ ਕਰਦਾ ਹੈ। ਦੂਜੇ ਪਾਸੇ ਇਸ ਫੋਨ ਦੀਆਂ ਕੀਮਤਾਂ ‘ਤੇ ਮਹਿਜ਼ ਅੰਦਾਜ਼ੇ ਹੀ ਲਾਏ ਜਾ ਰਹੇ ਹਨ।
ਇੱਕ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਭਾਰਤ ‘ਚ Galaxy A9 ਦੀ ਕੀਮਤ ਕਰੀਬ-ਕਰੀਬ 35,000 ਰੁਪਏ ਹੋ ਸਕਦੀ ਹੈ। ਜਦੋਂ ਕਿ ਇਸ ਫੋਨ ਬਾਰੇ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ‘ਚ ਦੀ ਕੀਮਤ 39,000 ਰੁਪਏ ਦੱਸੀ ਜਾ ਰਹੀ ਹੈ। ਇੰਟਰਨੈਸ਼ਨਲ ਮਾਰਕੀਟ ‘ਚ ਫੋਨ ਦੀ ਕੀਮਤ 599 ਯੂਰੋ ਯਾਨੀ 51,300 ਰੁਪਏ ਤੇ 549 ਗ੍ਰੇਟ ਬ੍ਰਿਟੇਨ ਪਾਉਂਡ ਯਾਨੀ 53,700 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਹੁਣ ਜਾਣਦੇ ਹਾਂ ਫੀਚਰਜ਼ ਬਾਰੇ-
- Samsung Galaxy A9 ਡਿਊਲ ਸਿਮ ਆਊਟ ਆਫ ਬੌਕਸ ਐਂਡ੍ਰਾਈਡ ਓਰੀਓ ‘ਤੇ ਚੱਲੇਗਾ।
- 6.3 ਇੰਚ ਦੀ ਫੁੱਲ ਐਚਡੀ ਇਨਫੀਨਿਟੀ ਡਿਸਪਲੇ, ਸੁਪਰ ਅੇਮੋਲਡ ਪੈਨਲ।
- ਕਵਾਲਕਾਮ ਸਨੈਪਗ੍ਰੈਗਨ 660 ਪ੍ਰੋਸੈਸਰ, ਕਲੌਕ ਸਪੀਡ 2.2 ਗੀਗਾਹਰਟਜ਼
- 6ਜੀਬੀ ਤੋਂ 8 ਜੀਬੀ ਰੈਮ ਦੇ ਓਪਸ਼ਨ।
- Samsung Galaxy A9 ਚਾਰ ਰਿਅਰ ਕੈਮਰਿਆ ਨਾਲ ਆ ਰਿਹਾ ਹੈ। ਫੋਨ ‘ਚ ਐਫ/1.7 ਅਪਰਚਰ ਵਾਲਾ 24 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, ਦੂਜਾ 10 ਮੈਗਾਪਿਕਸਲ ਟੈਲੀਫੋਟੋ ਕੈਮਰਾ, ਜੋ 2X ਆਪਟੀਕਲ ਜ਼ੂਮ ਤੇ ਐਫ/2.4 ਅਪਰਚਰ ਨਾਲ ਮਿਲਦਾ ਹੈ।
- ਇਸ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ ਵਾਇਡ ਕੈਮਰਾ ਜੋ 120 ਡਿਗਰੀ ਲੈਨਜ਼ ਤੇ ਐਫ/2.4 ਅਪਰਚਰ ਨਾਲ ਆ ਰਿਹਾ ਹੈ। ਇਸ ਤੋਂ ਬਾਅਦ ਚੌਥਾ ਕੈਮਰਾ 5 ਮੈਗਾਪਿਕਸਲ ਦਾ ਡੈਪਥ ਕੈਮਰਾ ਹੈ, ਜਿਸ ਦਾ ਅਪਰਚਰ ਐਫ/2.2 ਹੈ। ਘੱਟ ਰੋਸ਼ਨੀ ‘ਚ ਪ੍ਰਾਇਮਰੀ ਕੈਮਰਾ ਪਿਕਸਲ ਬਾਈਨਿੰਗ ਰਾਹੀਂ ਚਾਰ ਪਿਕਸਲ ਬਣਾ ਲੈਂਦਾ ਹੈ।
- ਫੋਨ ਫੈਸ ਅਨਲੌਕ, ਬਿਕਸਬੀ ਅਸਿਸਟੈਂਟ ਤੇ ਸੈਮਸੰਗ ਪੇ ਨਾਲ ਆਉਂਦਾ ਹੈ।
- 128 ਜੀਬੀ ਦੀ ਇਨਬਿਲਟ ਸਟੋਰੇਜ਼, ਜਿਸ ਨੂੰ 512 ਜੀਬੀ ਤਕ ਵਧਾਇਆ ਜਾ ਸਕਦਾ ਹੈ।
- ਕਨੈਕਟੀਵਿਟੀ ਫੀਚਰ ‘ਚ 4ਜੀ ਵੀਓਐਲਟਿਰੀ, ਵਾਈ-ਫਾਈ, 802.11 ਏਸੀ, ਬਲੂਟੂਥ 5.0, ਯੂਐਸਬੀ ਟਾਈਪ-ਸੀ, ਐਨਐਫਸੀ ਤੇ 3.5 ਐਮਐਮ ਹੇਡਫੋਨ ਜੈਕ॥
- ਐਕਸੇਲੇਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਮੈਗਨੇਟੋਮੀਟਰ, ਪ੍ਰਾਕੀਸਮਿਟੀ ਸੈਂਸਰ ਤੇ ਆਰਜੀਬੀ ਲਾਈਟ ਸੈਂਸਰ ਇਸ ਫੋਨ ਦਾ ਹਿੱਸਾ ਹਨ।
- ਫੋਨ ‘ਚ 3800 ਐਮਏਐਸ ਦੀ ਬੈਟਰੀ ਵੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਟ ਕਰਦੀ ਹੈ।