ਨਵੀਂ ਦਿੱਲੀ: ਫੇਸਬੁੱਕ ਮੈਸੇਂਜਰ ਨੇ ਨਵਾਂ ਫੀਚਰ ਰੋਲਆਊਟ ਕੀਤਾ ਹੈ, ਜਿਸ ‘ਚ ‘ਰਿਮੂਵ ਫਾਰ ਐਵਰੀਵਨ’ ਯਾਨੀ ਭੇਜਿਆ ਗਿਆ ਸੁਨੇਹਾ ਸਭ ਲਈ ਡੀਲੀਟ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ ਅਬਸੈਂਡ ਦੇ ਨਾਂ ਨਾਲ ਸ਼ੁਰੂ ਕੀਤਾ ਗਿਆ ਹੈ। ਪਹਿਲਾਂ ਇਸ ਫੀਚਰ ‘ਤੇ ਕੰਮ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਨੂੰ ਆਫੀਸ਼ੀਅਲ ਬੋਲੀਵੀਆ, ਲਿਥੂਆਨੀਆ ਤੇ ਕੋਲੰਬੀਆ ਦੇ ਯੂਜ਼ਰਸ ਲਈ ਰੋਲਆਊਟ ਕੀਤਾ ਗਿਆ ਹੈ।
ਫੇਸਬੁੱਕ ਮੈਸੇਂਜਰ ਦਾ ਇਹ ਨਵਾਂ ਫੀਚਰ ਓਐਸ ਤੇ ਐਂਡ੍ਰਾਇਡ ਸਭ ਪਲੇਟਫਾਰਮਾਂ ‘ਤੇ ਹੈ। ਹੁਣ ਮੈਸੇਂਜਰ ‘ਤੇ ਵੀ ਕਿਸੇ ਵੀ ਮੈਸੇਜ ਨੂੰ ਡੀਲੀਟ ਕਰਨ ਲਈ ਤੁਹਾਨੂੰ 10 ਮਿੰਟ ਦਾ ਸਮਾਂ ਲੱਗੇਗਾ। ਇਹ ਫੀਚਰ ਬੇਸ਼ੱਕ ਅਜੇ ਕੁਝ ਹੀ ਯੂਜ਼ਰਸ ਲਈ ਸ਼ੁਰੂ ਕੀਤਾ ਗਿਆ ਹੈ ਪਰ ਆਉਣ ਵਾਲੇ ਸਮੇਂ ‘ਚ ਇਹ ਫੀਚਰ ਸਭ ਲਈ ਸ਼ੁਰੂ ਹੋ ਜਾਵੇਗਾ।
ਇਸ ਫੀਚਰ ਦਾ ਇਸਤੇਮਾਲ ਸਭ ਤੋਂ ਪਹਿਲਾਂ ਵਟਸਅੱਪ ਨੇ ਸ਼ੁਰੂ ਕੀਤਾ ਸੀ। ਵਟਸਅੱਪ ਇਸ ਫੀਚਰ ਨੂੰ ਪਿਛਲੇ ਸਾਲ ਹੀ ਲਾਂਚ ਕਰ ਚੁੱਕਿਆ ਹੈ। ਇਸ ‘ਚ ਇੱਕ ਘੰਟੇ ਦੇ ਅੰਦਰ ਤੁਸੀਂ ਆਪਣਾ ਮੈਸੇਜ ਡੀਲੀਟ ਕਰ ਸਕਦੇ ਹੋ ਪਰ ਮੈਸੇਂਜਰ ‘ਤੇ ਤੁਹਾਨੂੰ ਮੈਸੇਜ ਡਿਲੀਟ ਕਰਨ ਲਈ ਸਿਰਫ 10 ਮਿੰਟ ਦਾ ਸਮਾਂ ਹੀ ਮਿਲੇਗਾ।