‘ਚੀਟ ਇੰਡੀਆ’ ਨੂੰ ਲੈ ਕੇ ਸੁਰਖੀਆਂ 'ਚ ਇਮਰਾਨ
ਏਬੀਪੀ ਸਾਂਝਾ | 17 Dec 2018 03:25 PM (IST)
ਮੁੰਬਈ: ਇਮਰਾਨ ਹਾਸ਼ਮੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚੀਟ ਇੰਡੀਆ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਇਮਰਾਨ ਕਿਸੇ ਰੋਮਾਂਟਿਕ ਅੰਦਾਜ਼ ‘ਚ ਨਹੀਂ ਸਗੋਂ ਖ਼ਤਰਨਾਕ ਮੁਸਕਾਨ ਦੇ ਨਾਲ-ਨਾਲ 1000 ਰੁਪਏ ਦੇ ਨੋਟਾਂ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਇਮਰਾਨ ਅਮੀਰਾਂ ਤੋਂ ਪੈਸੇ ਵਸੂਲ ਕੇ ਗਰੀਬ ਬੱਚਿਆਂ ਦੀ ਫੀਸ ਭਰਕੇ ਉਨ੍ਹਾਂ ਦੀ ਪੜ੍ਹਾਈ ‘ਚ ਮਦਦ ਕਰਦੇ ਨਜ਼ਰ ਆੳੇਣਗੇ। ‘ਚੀਟ ਇੰਡੀਆ’ ‘ਚ ਇਮਰਾਨ ਦਾ ਕਿਰਦਾਰ ਨੈਗਟਿਵ ਦੇ ਨਾਲ ਪੋਜ਼ਟਿਵ ਵੀ ਹੈ। ਇਮਰਾਨ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਰਹੇ ਹਨ ਤੇ ਇਸ ਦੇ ਨਾਲ ਉਨ੍ਹਾਂ ਦੀ ਧਮਾਕੇਦਾਰ ਵਾਪਸੀ ਦੀ ਉਮੀਦ ਹੈ। ਇਮਰਾਨ ਦੀ ਫ਼ਿਲਮ 25 ਜਨਵਰੀ, 2019 ‘ਚ ਰਿਲੀਜ਼ ਹੋਣੀ ਹੈ ਜਿਸ ਨੂੰ ਲੈ ਕੇ ਇਮਰਾਨ ਖੁਦ ਵੀ ਕਾਫੀ ਐਕਸਾਈਟਿਡ ਹਨ। ‘ਚੀਟ ਇੰਡੀਆ’ ਦਾ ਪ੍ਰਮੋਸ਼ਨ ਉਹ ਅਗਲੇ ਸਾਲ ਯਾਨੀ 2019 ਦੀ ਸ਼ੁਰੂਆਤ ‘ਚ ਕਰਨਗੇ।