ਕਾਮੇਡੀਅਨ ਚੇਲਸੀ ਹੈਂਡਲਰ ਨੇ ਆਪਣੀ ਬ੍ਰਾ ਨਾਲ ਮਾਸਕ  ਬਣਾਇਆ ਹੈ। ਆਪਣੇ ਇੰਸਟਾਗ੍ਰਾਮ ਅਕਾਉਂਟ ਜ਼ਰੀਏ ਚੇਲਸੀ ਨੇ ਆਪਣੇ ਪੈਰੋਕਾਰਾਂ ਨੂੰ ਕੋਰੋਨਾਵਾਇਰਸ ਲੌਕਡਾਉਨ ਦੌਰਾਨ ਰਚਨਾਤਮਕ ਬਣਨ ਦੀ ਅਪੀਲ ਕੀਤੀ। ਇਸ ਦੇ ਨਾਲ ਉਸ ਨੇ ਇਹ ਵੀ ਦਿਖਾਇਆ ਕਿ ਬ੍ਰਾ ਨਾਲ ਇੱਕ ਮਾਸਕ ਕਿਵੇਂ ਬਣਾਇਆ ਜਾਵੇ।
ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਘੱਟ ਸਪਲਾਈ ਕਾਰਨ ਬਣਿਆ ਮਾਸਕ, ਹੁਣ ਮਾਮਲਾ ਸਾਨੂੰ ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਆਦਮੀ ਵੀ।" ਵੀਡੀਓ ਵਿੱਚ ਚੇਲਸੀ ਇੱਕ ਬ੍ਰਾ ਨਾਲ ਮਾਸਕ ਬਣਾਉਂਦੀ ਦਿਖਾਈ ਦੇ ਰਹੀ ਹੈ।
" data-captioned data-default-framing width="400" height="400" layout="responsive">
ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਵਿੱਚ ਮਸ਼ਹੂਰ ਸੇਲੇਬਸ ਕੋਰੋਨਾਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੁਝ ਸੈਲੀਬ੍ਰਿਟੀ ਘਰ ਵਿਚ ਹੱਥ ਨਾਲ ਬਣੇ ਮਾਸਕ ਬਣਾਉਣ ਦੀ ਸਿਖਲਾਈ ਦੇ ਚੁੱਕੇ ਹਨ।