ਮੁੰਬਈ: ਬਾਲੀਵੁੱਡ ਐਕਟਰਸ ਸੋਨਾਲੀ ਬੈਂਦਰੇ ਆਪਣਾ ਕੈਂਸਰ ਦਾ ਇਲਾਜ ਨਿਊਯਾਰਕ ‘ਚ ਕਰਵਾ ਰਹੀ ਹੈ। ਜਿਸ ‘ਚ ਕੈਮਿਓਥੈਰਪੀ ‘ਚ ਸੋਨਾਲੀ ਨੂੰ ਅੱਖਾਂ ਵਿੱਚ ਹੁਣ ਕੁਝ ਦਿੱਕਤ ਹੋ ਰਹੀ ਹੈ, ਜਿਸ ਕਾਰਨ ਉਹ ਸਹੀਂ ਤਰੀਕੇ ਨਾਲ ਕਿਤਾਬ ਵੀ ਪੜ੍ਹ ਨਹੀਂ ਪਾ ਰਹੀ।


ਸੋਨਾਲੀ ਨੇ ਸ਼ੁੱਕਰਵਾਰ ਨੂੰ ਆਪਣੀ ਤਸਵੀਰ ਇੱਕ ਕਿਤਾਬ ਦੇ ਨਾਲ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਲਿਖਿਆ, ‘ਹੁਣ ਅਗਲੀ ਕਿਤਾਬ ਦੀ ਅਨਾਉਸਮੈਂਟ ਦਾ ਸਮਾਂ ਹੈ। ਪਿਛਲੀ ਕਿਤਾਬ ਪੜ੍ਹਣ ‘ਚ ਥੋੜਾ ਜ਼ਿਆਦਾ ਸਮਾਂ ਲੱਗ ਗਿਆ ਕਿਉਂਕਿ ਕੈਮਿਓਥੈਰਪੀ ਕਾਰਨ ਮੇਰੀ ਅੱਖਾਂ ‘ਚ ਅਜਿਬ ਜਿਹੀ ਦਿੱਕਤ ਹੋ ਰਹੀ ਹੈ ਅਤੇ ਮੈਂ ਠੀਕ ਤਰ੍ਹਾਂ ਨਾਲ ਪੜ੍ਹ ਨਹੀਂ ਪਾ ਰਹੀ। ਮੈਂ ਥੋੜੀ ਜਿਹੀ ਡਰ ਗਈ ਸੀ ਪਰ ਹੁਣ ਸਭ ਠੀਕ ਹੋ ਰਿਹਾ ਹੈ।’


ਇਸ ਕੁਝ ਸਮਾਂ ਪਹਿਲਾਂ ਸੋਨਾਲੀ ਨਿਊਯਾਰਕ ‘ਚ ਪ੍ਰਿਅੰਕਾ ਦੇ ਬ੍ਰਾਈਡਲ ਸ਼ਾਵਰ ‘ਚ ਵੀ ਸ਼ਾਮਲ ਹੋਈ ਸੀ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਨੇ ਪ੍ਰਿਅੰਕਾ ਨੂੰ ਜਿੰਦਗੀ ਦੇ ਨਵੇਂ ਪੜਾਅ ਲਈ ਵਧਾਈ ਵੀ ਦਿੱਤੀ ਸੀ। ਇਸ ਜਸ਼ਨ ‘ਚ ਸੋਨਾਲੀ ਦੇ ਨਾਲ ਨੀਤੂ ਕਪੂਰ ਵੀ ਨਜ਼ਰ ਆਈ ਸੀ।