ਮੁੰਬਈ: ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ‘ਚ ਅੱਜ ਬਰਫਬਾਰੀ ਹੋ ਰਹੀ ਹੈ। ਪਹਾੜੀ ਖੇਤਰਾਂ ‘ਚ ਬਰਫਬਾਰੀ ਨੇ ਮੈਦਾਨੀ ਖੇਤਰਾਂ ਦੇ ਤਾਪਮਾਨ ‘ਚ ਗਿਰਾਵਟ ਆਈ ਹੈ। ਜਿਸ ਕਾਰਨ ਅੱਜ ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵੀ ਹਲਕੀ ਠੰਡ ਮਹਿਸੂਸ ਕੀਤੀ ਗਈ। ਕੇਦਾਰਨਾਥ ‘ਚ ਹੋਈ ਬਰਫਬਾਰੀ ਨਾਲ ਇੱਥੋਂ ਦਾ ਤਾਪਮਾਨ -6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਹਰ ਪਾਸੇ ਬਰਫ ਦੀ ਚਿੱਟੀ ਚਾਦਰ ਨਜ਼ਰ ਆ ਰਹੀ ਹੈ।




ਜੰਮੂ-ਕਸ਼ਮੀਰ ਦੀ ਗੱਲ ਕਰੀਏ ਤਾਂ ਜੋਜੀਲਾ ਦੱਰੇ ਕੋਲ ਭਾਰੀ ਬਰਫਬਾਰੀ ਕਰਕੇ ਸ਼੍ਰੀਨਗਰ-ਲੇਹ ਦਾ ਰਸਤਾ ਬੰਦ ਹੋ ਗਿਆ ਹੈ। ਮੁਗਲ ਰੋਡ ਦੇ ਪੀਰ ਦੀ ਗਲੀ ਖੇਤਰ ‘ਚ ਬਰਫਬਾਰੀ ਕਰਕੇ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਸੜਕ ਘਾਟੀ ਨੂੰ ਜੰਮੂ ਦੇ ਰਾਜੌਰੀ ਜ਼ਿਲ੍ਹੇ ਨਾਲ ਜੋੜਦੀ ਹੈ।

ਦਿੱਲੀ ‘ਚ ਮੌਸਮ ਦਾ ਹਾਲ



ਦਿੱਲੀ ‘ਚ ਨਿਊਨਤਮ ਤਾਪਮਾਨ 18.5 ਡਿਗਰੀ ਦਰਜ ਕੀਤਾ ਗਿਆ ਹੇ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦਿਨ ‘ਚ ਬੱਦਲ ਛਾਏ ਰਹਿਣਗੇ ਤੇ ਸ਼ਹਿਰ ‘ਚ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਅਧਿਕਤਮ ਤਾਪਮਾਨ 31 ਡਿਗਰੀ ਦੇ ਨੇੜੇ ਰਹਿਣ ਦੀ ਗੱਲ ਕੀਤੀ ਹੈ।