ਚੰਡੀਗੜ੍ਹ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਦਾ ਸਿਲਸਿਲਾ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਤੇਲ ਕੰਪਨੀਆਂ ਨੇ ਪੈਟਰੋਲ ਉੱਤੇ 19 ਪੈਸੇ ਤੇ 11 ਪੈਸੇ ਦੀ ਕਟੌਤੀ ਕੀਤੀ ਹੈ। ਇਸਦੇ ਨਾਲ ਹੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 78 ਰੁਪਏ 99 ਪੈਸੇ ਤੇ ਡੀਜ਼ਲ 73 ਰੁਪਏ 53 ਪੈਸੇ ਪਹੁੰਚ ਗਈ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਜਾਰੀ ਰਹਿ ਸਕਦੀ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਲਗਾਤਾਰ ਡਿੱਗ ਰਹੇ ਹਨ।
ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਪਠਾਨਕੋਟ ਵਿੱਚ ਸਭ ਤੋਂ ਮਹਿੰਗਾ ਪੈਟਰੋਲ 85.37 ਰੁਪਏ ਹੈ। ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ 85.03 ਰੁਪਏ ਹੈ ਜਦਕਿ ਕੱਲ੍ਹ 84.90 ਰੁਪਏ ਸੀ, ਯਾਨੀ ਅੰਮ੍ਰਿਤਸਰ ਵਿੱਚ ਪੈਟਰੋਲ ਦੀ ਕੀਮਤ ਵਿੱਚ ਇਜ਼ਾਫਾ ਹੋਇਆ ਹੈ। ਪਟਿਆਲਾ ਵਿੱਚ ਪੈਟਰੋਲ 84.88 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਸ਼ਹਿਰ ਵਿੱਚ ਅੱਜ ਪੈਟਰੋਲ ਦੀ ਕੀਮਤ 84 ਰੁਪਏ 49 ਪੈਸੇ ਤੇ ਡੀਜ਼ਲ 77 ਰੁਪਏ 06 ਪ੍ਰਤੀ ਲੀਟਰ ਹੈ। ਭੋਪਾਲ ਵਿੱਚ ਅੱਜ ਇੱਕ ਲੀਟਰ ਪੈਟਰੋਲ ਦੀ ਕੀਮਤ 82.15 ਰੁਪਏ ਤੇ ਡੀਜ਼ਲ ਦੀ ਕੀਮਤ 74.94 ਰੁਪਏ ਹੈ। ਗੁਜਰਾਤ ਵਿੱਚ ਪੈਟਰੋਲ ਦੇ ਮੁਕਾਬਲੇ ਡੀਜ਼ਲ ਜ਼ਿਆਦਾ ਮਹਿੰਗਾ ਹੈ। ਅਹਿਮਦਾਬਾਦ ਵਿੱਚ ਇੱਕ ਲੀਟਰ ਪੈਟਰੋਲ ਅੱਜ 76 ਰੁਪਏ 9 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇੱਕ ਲੀਟਰ ਡੀਜ਼ਲ ਦੀ ਕੀਮਤ 76 ਰੁਪਏ 86 ਪੈਸੇ ਹੈ।