Chethana Raj Died : 21 ਸਾਲਾ ਕੰਨੜ ਛੋਟੇ ਪਰਦੇ ਦੀ ਅਦਾਕਾਰਾ ਦੀ ਮੰਗਲਵਾਰ ਨੂੰ ਚਰਬੀ ਹਟਾਉਣ ਦੀ ਸਰਜਰੀ ਦੌਰਾਨ ਮੌਤ ਹੋ ਗਈ। ਪੁਲਿਸ ਮੁਤਾਬਕ ਉਸ ਦੇ ਮਾਤਾ-ਪਿਤਾ ਦੀ ਜਾਣਕਾਰੀ ਤੋਂ ਬਿਨਾਂ ਉਸ ਦੀ ਸਰਜਰੀ ਕੀਤੀ ਜਾ ਰਹੀ ਸੀ। ਅਦਾਕਾਰਾ ਦੀ ਪਛਾਣ ਚੇਤਨਾ ਰਾਜ ਵਜੋਂ ਹੋਈ ਹੈ।



ਮਾਪੇ ਹੁਣ ਸਰਜਨਾਂ 'ਤੇ ਲਾਪ੍ਰਵਾਹੀ ਦੇ ਦੋਸ਼ ਲਗਾ ਰਹੇ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਸਰਜਰੀ ਸਹੀ ਉਪਕਰਨਾਂ ਤੋਂ ਬਿਨਾਂ ਕੀਤੀ ਗਈ ਸੀ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਦੀ ਮੌਤ ਸਰਜਰੀ ਦੌਰਾਨ ਫੇਫੜਿਆਂ 'ਚ ਪਾਣੀ ਜਮ੍ਹਾ ਹੋਣ ਕਾਰਨ ਹੋਈ ਹੈ। ਚੇਤਨਾ ਰਾਜ ਨੇ ਪ੍ਰਸਿੱਧ ਸੀਰੀਅਲ 'ਗੀਥਾ', 'ਡੋਰੇਸਾਨੀ', 'ਓਲਾਵੀਨਾ ਨੀਲਦਾਨਾ' 'ਚ ਕੰਮ ਕੀਤਾ ਸੀ।


ਦਾੜ੍ਹੀ ਤੇ ਮੁੱਛ 'ਤੇ ਟਿੱਪਣੀ ਮਗਰੋਂ ਕਾਮੇਡੀਅਨ ਭਾਰਤੀ ਸਿੰਘ ਦੀ ਵਧੀ ਮੁਸੀਬਤ, ਅੰਮ੍ਰਿਤਸਰ ਤੇ ਜਲੰਧਰ 'ਚ ਦੋ ਕੇਸ ਦਰਜ

ਉਸ ਨੇ ਕੰਨੜ ਫਿਲਮ 'ਹਵਯਾਮੀ' ਵਿੱਚ ਵੀ ਕੰਮ ਕੀਤਾ ਸੀ। ਚੇਤਨਾ ਰਾਜ ਦੇ ਪਿਤਾ ਗੋਵਿੰਦਾ ਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸੋਮਵਾਰ ਸਵੇਰੇ 8.30 ਵਜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਦੋਂ ਤੱਕ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ, ਉਦੋਂ ਤੱਕ ਸਰਜਰੀ ਸ਼ੁਰੂ ਹੋ ਚੁੱਕੀ ਸੀ। ਸ਼ਾਮ ਤੱਕ ਫੇਫੜੇ ਪਾਣੀ ਜਾਂ ਚਰਬੀ ਦੀ ਸਮੱਗਰੀ ਨਾਲ ਭਰ ਗਏ ਸਨ ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਕਿਹਾ ਕਿ ਆਈਸੀਯੂ ਵਿੱਚ ਕੋਈ ਢੁਕਵੀਂ ਸਹੂਲਤਾਂ ਨਹੀਂ ਸਨ। ਚੇਤਨਾ ਰਾਜ ਨੇ ਉਨ੍ਹਾਂ ਤੋਂ ਫੈਟ ਦੀ ਸਰਜਰੀ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਸਰਜਰੀ ਨਾ ਕਰਵਾਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਦੀ ਜਾਣਕਾਰੀ ਤੋਂ ਬਿਨਾਂ ਉਸ ਦੀ ਸਰਜਰੀ ਹੋਈ ਸੀ। ਹਸਪਤਾਲ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਮੌਤ ਹੋ ਗਈ।