CBI Raids on Karti Chidambaram: ਕੇਂਦਰੀ ਜਾਂਚ ਏਜੰਸੀ ਦੀ ਤਰਫੋਂ ਮੰਗਲਵਾਰ ਸਵੇਰ ਤੋਂ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਤੇ ਕਾਂਗਰਸ ਨੇਤਾ ਕਾਰਤੀ ਚਿਦੰਬਰਮ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਨੇ ਕਾਰਤੀ ਦੇ ਘਰ ਤੇ ਦਫ਼ਤਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਸੀਬੀਆਈ ਨੇ 2010-14 ਦਰਮਿਆਨ ਕਥਿਤ ਲੈਣ-ਦੇਣ ਅਤੇ ਪੈਸੇ ਭੇਜਣ ਦੇ ਮਾਮਲੇ ਵਿੱਚ ਕਾਰਤੀ ਚਿਦੰਬਰਮ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਮੁੰਬਈ, ਦਿੱਲੀ ਅਤੇ ਤਾਮਿਲਨਾਡੂ 'ਚ ਸੱਤ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ।



ਸੀਬੀਆਈ ਸੂਤਰਾਂ ਨੇ ਦੱਸਿਆ ਕਿ ਕਾਰਤੀ ਚਿਦੰਬਰਮ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਾਰਤੀ ਚਿਦੰਬਰਮ ਨੇ ਆਪਣੇ ਪ੍ਰਭਾਵ ਹੇਠ ਚੀਨੀ ਕੰਪਨੀ ਦੇ ਲੋਕਾਂ ਨੂੰ ਵੀਜ਼ਾ ਦਿਵਾਇਆ ਸੀ। ਇਸ ਵੀਜ਼ੇ ਦੇ ਬਦਲੇ 50 ਲੱਖ ਰੁਪਏ ਲੈਣ ਦਾ ਦੋਸ਼ ਹੈ। ਉਸ ਸਮੇਂ ਉਨ੍ਹਾਂ ਦੇ ਪਿਤਾ ਕੇਂਦਰੀ ਗ੍ਰਹਿ ਮੰਤਰੀ ਸਨ। ਇਹ ਮਾਮਲਾ ਸਾਲ 2011 ਦਾ ਹੈ।

ਇੱਥੇ ਦੱਸ ਦੇਈਏ ਕਿ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਕਾਰਤੀ ਚਿਦੰਬਰਮ ਨੇ ਕੇਂਦਰੀ ਜਾਂਚ ਏਜੰਸੀ 'ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਇਹ ਗਿਣਨਾ ਭੁੱਲ ਗਿਆ ਕਿ ਇਹ ਛਾਪਾ ਕਿੰਨੀ ਵਾਰ ਹੋਇਆ ਹੈ। ਯਕੀਨਨ ਇਹ ਇੱਕ ਰਿਕਾਰਡ ਹੋਵੇਗਾ
ਕਾਰਤੀ ਚਿਦੰਬਰਮ ਖਿਲਾਫ ਗੈਰ-ਕਾਨੂੰਨੀ ਲਾਭ ਲੈਣ ਦਾ ਮਾਮਲਾ ਦਰਜ

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਅਤੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਖਿਲਾਫ ਗੈਰ-ਕਾਨੂੰਨੀ ਲਾਭ ਲੈਣ ਦੇ ਦੋਸ਼ਾਂ ਤਹਿਤ ਨਵਾਂ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਸੀਬੀਆਈ ਨੇ ਮੰਗਲਵਾਰ ਸਵੇਰੇ ਚੇਨਈ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਸਥਿਤ ਕਾਰਤੀ ਚਿਦੰਬਰਮ ਦੇ ਨੌਂ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਸੀਬੀਆਈ ਨੇ 2010-14 ਦਰਮਿਆਨ ਕਥਿਤ ਲੈਣ-ਦੇਣ ਤੇ ਪੈਸੇ ਭੇਜਣ ਦੇ ਮਾਮਲੇ ਵਿੱਚ ਕਾਰਤੀ ਚਿਦੰਬਰਮ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਮੁੰਬਈ, ਦਿੱਲੀ ਤੇ ਤਾਮਿਲਨਾਡੂ 'ਚ ਸੱਤ ਥਾਵਾਂ 'ਤੇ ਤਲਾਸ਼ੀ ਲਈ ਜਾ ਰਹੀ ਹੈ।