Neha Kakkar Christmas Video: ਫਿਲਮਾਂ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਕ੍ਰਿਸਮਿਸ ਸੈਲਿਬ੍ਰੇਸ਼ਨ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਇਸ ਵਿਚਕਾਰ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ (Rohanpreet Singh) ਦਾ ਇੱਕ ਵੀਡੀਓ ਖੂਬ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਕ੍ਰਿਸਮਿਸ ਦੌਰਾਨ ਪਿਆਰ ਦਾ ਰੰਗ ਵੀ ਦੇਖਣ ਨੂੰ ਮਿਲਿਆ। ਤੁਸੀ ਵੀ ਵੇਖੋ ਨੇਹਾ ਅਤੇ ਰੋਹਨਪ੍ਰੀਤ ਦੇ ਪਿਆਰ ਨਾਲ ਭਰਪੂਰ ਕ੍ਰਿਸਮਿਸ ਮਨਾਉਣ ਦਾ ਇਹ ਸ਼ਾਨਦਾਰ ਵੀਡੀਓ...









ਨੇਹਾ ਕੱਕੜ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਇਸ ਤਰ੍ਹਾਂ ਅਸੀਂ ਆਪਣੀ ਕ੍ਰਿਸਮਿਸ ਈਵ ਨੂੰ ਹੋਲੀ ਜੋਲੀ ਬਣਾਇਆ !! 🎄🥳♥️...


ਵਰਕਫਰੰਟ ਦੀ ਗੱਲ ਕਰਿਏ ਤਾਂ ਨੇਹਾ ਆਪਣੇ ਨਵੇਂ ਗੀਤ Cutie-Cutie ਨੂੰ ਲੈ ਵੀ ਸੁਰਖੀਆਂ ਵਿੱਚ ਰਹੀ। ਕਾਬਿਲੇਗੌਰ ਹੈ ਕਿ ਨੇਹਾ ਕੱਕੜ ਆਪਣੇ ਗੀਤਾਂ ਦੇ ਨਾਲ-ਨਾਲ ਸਗੋਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਨੇਹਾ ਕੱਕੜ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਨੇਹਾ ਕੱਕੜ ਨੇ ਸ਼ੁਰੂਆਤੀ ਸਮੇਂ 'ਚ ਕਾਫੀ ਸੈਲਫੀ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ਕਾਰਨ ਉਸ ਨੂੰ ਸੈਲਫੀ ਕਵੀਨ ਵੀ ਕਿਹਾ ਜਾਂਦਾ ਹੈ। ਕਾਬਿਲੇਗ਼ੌਰ ਹੈ ਕਿ 25 ਦਸੰਬਰ ਨੂੰ ਕ੍ਰਿਸਮਸ ਪੂਰੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਕ੍ਰਿਸਮਸ ਦੇ ਰੰਗ 'ਚ ਰੰਗੇ ਹੋਏ ਨਜ਼ਰ ਆਏ।


ਇਹ ਵੀ ਪੜ੍ਹੋ: ਧਰਮਿੰਦਰ ਨੇ ਇਸ ਅੰਦਾਜ਼ 'ਚ ਦਿੱਤੀ ਕ੍ਰਿਸਮਸ ਦੀ ਵਧਾਈ, ਬੌਬੀ ਦਿਓਲ ਦੇ ਬਚਪਨ ਦੀ ਵੀਡੀਓ ਕੀਤੀ ਸ਼ੇਅਰ