Dharmendra Wishes His Fans Merry Christmas: 25 ਦਸੰਬਰ ਨੂੰ ਕ੍ਰਿਸਮਸ ਦਾ ਤਿਓਹਾਰ ਸੀ, ਜਿਸ ਨੂੰ ਪੂਰੀ ਦੁਨੀਆ ਵਿੱਚ ਧੂਮਧਾਮ ਤੇ ਸ਼ਰਦਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੇ ਕਲਾਕਾਰਾਂ ਨੇ ਕ੍ਰਿਸਮਸ ਮੌਕੇ ਖੂਬ ਮਸਤੀ ਕੀਤੀ। ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਕ੍ਰਿਸਮਸ ਦੀ ਖਾਸ ਵਧਾਈ ਦਿੱਤੀ। ਇਸ ਮੌਕੇ ਧਰਮਿੰਦਰ ਨੇ ਵੂ ਖਾਸ ਅਦਾਜ਼ ਵਿੱਚ ਫੈਨਜ਼ ਨੂੰ ਮੈਰੀ ਕ੍ਰਿਸਮਸ ਕਿਹਾ। ਧਰਮਿੰਦਰ ਨੇ ਸੋਸ਼ਲ ਮੀਡੀਆ 'ਤੇ ਬੌਬੀ ਦਿਓਲ ਦੇ ਬਚਪਨ ਦਾ ਵੀਡiਓ ਸ਼ੇਅਰ ਕੀਤਾ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਮੈਰੀ ਕ੍ਰਿਸਮਸ'।






ਉੱਧਰ, ਅਦਾਕਾਰ ਤੇ ਸਿਆਸਤਦਾਨ ਸੰਨੀ ਦਿਓਲ ਨੇ ਵੀ ਫੈਨਜ਼ ਨੂੰ ਖਾਸ ਅੰਦਾਜ਼ 'ਚ ਕ੍ਰਿਸਮਸ ਦੀ ਵਧਾਈ ਦਿੱਤੀ। ਸੰਨੀ ਦਿਓਲ ਨੇ ਕ੍ਰਿਸਮਸ ਟਰੀ ਨਾਲ ਆਪਣੀ ਤਸਵੀਰ ਸ਼ੇਅਰ ਕਰ ਫੈਨਜ਼ ਨੂੰ ਵਧਈ ਦਿੱਤੀ।






ਇਸ ਦੇ ਨਾਲ ਨਾਲ ਹੇਮਾ ਮਾਲਿਨੀ ਨੇ ਵੀ ਕ੍ਰਿਸਮਸ ਦੀ ਫੈਨਜ਼ ਨੂੰ ਵਧਾਈ ਦਿੱਤੀ।






ਇਹ ਵੀ ਪੜ੍ਹੋ: ਪੰਜਾਬੀ ਕਲਾਕਾਰਾਂ ਨੇ ਮਨਾਇਆ ਕ੍ਰਿਸਮਸ, ਸੋਸ਼ਲ ਮੀਡੀਆ 'ਤੇ ਸ਼ੇਅਰ ਕਤਿੀਆਂ ਤਸਵੀਰਾਂ