ਮੁੰਬਈ: ਕਪਿਲ ਸ਼ਰਮਾ ਅੱਜਕੱਲ੍ਹ ਆਪਣੀ ਜ਼ਿੰਦਗੀ ਦੇ ਬੈਸਟ ਫੇਜ਼ ਨੂੰ ਐਂਜੌਏ ਕਰ ਰਹੇ ਹਨ। ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਪਾਪਾ ਬਣੇ ਹਨ ਤੇ ਅੱਜਕੱਲ ਉਹ ਆਪਣੀ ਬੇਟੀ ਨਾਲ ਖੂਬ ਟਾਈਮ ਸਪੈਂਡ ਕਰ ਰਹੇ ਹਨ। ਕਪਿਲ ਦੇ ਦੋਸਤ ਵੀ ਉਨ੍ਹਾਂ ਦੀ ਬੇਟੀ ਨੂੰ ਮਿਲਣ ਲਈ ਆ ਰਹੇ ਹਨ।


ਹਾਲ ਹੀ 'ਚ ਕਪਿਲ ਦੇ ਬੇਟੀ ਨੂੰ ਮਿਲਣ ਲਈ ਕਾਮੇਡੀਅਨ ਸੁਦੇਸ਼ ਲਹਿਰੀ ਪਹੁੰਚੇ। ਸੁਦੇਸ਼ ਨੇ ਕਪਿਲ ਦੀ ਬੇਟੀ ਦੇ ਨਾਲ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਦਿਆਂ ਲਿਖਿਆ, 'ਕਪਿਲ ਕੇ ਘਰ ਆਈ ਨੰਨ੍ਹੀ ਪਰੀ'


ਦੱਸ ਦਈਏ ਕਿ ਕਪਿਲ ਨੇ ਗਿੰਨੀ ਚਤਰਥ ਨਾਲ ਸਾਲ 2018 'ਚ ਵਿਆਹ ਕੀਤਾ ਸੀ। ਕਪਿਲ ਸ਼ਰਮਾ ਤੇ ਪਤਨੀ ਗਿੰਨੀ ਚਤਰਥ ਨੇ ਆਪਣੇ ਬੇਬੀ ਲਈ ਪਹਿਲਾਂ ਹੀ ਕਾਫੀ ਤਿਆਰੀ ਕਰ ਲਈ ਸੀ। ਇਸ ਤੋਂ ਪਹਿਲਾਂ ਕਪਿਲ ਨੇ ਆਪਣੀ ਬੇਟੀ ਦੀ ਫੋਟੋ ਫੈਨਸ ਨਾਲ ਸ਼ੇਅਰ ਕਰਦਿਆਂ ਲਿਖਿਆ ਸੀ, "ਸਾਡੇ ਜਿਗਰ ਦੇ ਟੁਕੜੇ ਅਨਾਇਆ ਸ਼ਰਮਾ ਨਾਲ ਮਿਲੋ।"