ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਤੇ ਮਨਕਿਰਤ ਔਲਖ ਦੀ ਜ਼ਮਾਨਤ ਲਈ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ। ਸੈਸ਼ਨ ਜੱਜ ਮੁਤਾਬਕ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਨੂੰ ਜ਼ਮਾਨਤ ਪੁਲਿਸ ਆਪਣੇ ਪੱਧਰ 'ਤੇ ਦੇ ਸਕਦੀ ਹੈ ਕਿਉਂਕਿ ਉਨ੍ਹਾਂ ਖਿਲਾਫ ਦਰਜ ਕੇਸ 'ਚ ਜੋ ਧਾਰਾਵਾਂ ਲੱਗੀਆਂ ਹਨ, ਉਹ ਜ਼ਮਾਨਤਯੋਗ ਹਨ।

ਪੁਲਿਸ ਗਾਇਕ ਦੀ ਜ਼ਮਾਨਤ ਨਹੀਂ ਲੈ ਰਹੀ। ਇਸ ਦੇ ਚੱਲਦੇ ਹੁਣ ਕੋਰਟ ਨੂੰ ਇਹ ਨਿਰਦੇਸ਼ ਦੇਣੇ ਪਾਏ ਹਨ। ਸਿੱਧੂ ਦੇ ਵਕੀਲ  ਐਡਵੋਕੇਟ ਹਰਪ੍ਰੀਤ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਜਾਣਬੁੱਝ ਕਿ ਸਿੱਧੂ ਦੀ ਜ਼ਮਾਨਤ ਨਹੀਂ ਲੈ ਰਹੀ। ਉਨ੍ਹਾਂ ਕਿਹਾ ਸਿੱਧੂ ਖਿਲਾਫ ਜੋ ਧਾਰਾਵਾਂ ਹਨ, ਉਨ੍ਹਾਂ ਦੀ ਜ਼ਮਾਨਤ ਥਾਣੇ 'ਚ ਹੀ ਹੋ ਸਕਦੀ ਹੈ।

ਹੁਣ ਕੋਰਟ ਦੇ ਨਿਰਦੇਸ਼ ਤੋਂ ਬਾਅਦ ਪੁਲਿਸ ਨੇ ਸਿੱਧੂ ਦੀ ਜ਼ਮਾਨਤ ਲੈ ਲਈ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਮਨਕਿਰਤ ਔਲਖ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ ਤੇ ਮਾਮਲਾ ਦਰਜ ਹੋਇਆ ਸੀ।