ਦੱਸ ਦੇਈਏ ਕਿ ਪਿਛਲੇ ਮਹੀਨੇ ਕਨੀਨਾ ਕਪੂਰ ਦੇ ਕੋਰੋਨਾ ਟੈਸਟ ਪੌਜ਼ੇਟਿਵ ਆਉਣ ਤੋਂ ਬਾਅਦ ਉੱਥੇ ਹੰਗਾਮਾ ਹੋਇਆ ਸੀ। ਉਸ ‘ਤੇ ਲਾਪ੍ਰਵਾਹੀ ਦਾ ਇਲਜ਼ਾਮ ਲਗਾਇਆ ਗਿਆ ਤੇ ਕਈ ਧਾਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਗਿਆ। ਹਾਲਾਂਕਿ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਨਿਕਾ ਨੇ ਆਪਣੇ ‘ਤੇ ਲੱਗੇ ਦੋਸ਼ਾਂ ਬਾਰੇ ਇੰਸਟਾਗ੍ਰਾਮ ‘ਤੇ ਪੋਸਟ ਰਾਹੀਂ ਇੱਕ ਸਫਾਈ ਵੀ ਪੇਸ਼ ਕੀਤੀ। ਦੱਸ ਦਈਏ ਕਿ ਕਨਿਕਾ ਇਸ ਸਮੇਂ ਐਸਜੀਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਘਰੇਲੂ ਕੁਆਰੰਟੀਨ ਵਿੱਚ ਹੈ।
ਦੱਸ ਦੇਈਏ ਕਿ ਕਨਿਕਾ 9 ਮਾਰਚ ਨੂੰ ਲੰਡਨ ਤੋਂ ਮੁੰਬਈ ਵਾਪਸ ਆਈ, ਇਸ ਤੋਂ ਦੋ ਦਿਨ ਬਾਅਦ ਉਹ ਲਖਨਊ ਗਈ ਅਤੇ ਉੱਥੇ ਕਈ ਪਾਰਟੀਆਂ ‘ਚ ਸ਼ਾਮਲ ਹੋਈ। ਕਨਿਕਾ ਕਪੂਰ ਦੀ ਲਾਪ੍ਰਵਾਹੀ ਲਈ ਯੂਪੀ ਵਿੱਚ ਉਸਦੇ ਖਿਲਾਫ ਕਈ ਐਫਆਈਆਰਜ਼ ਵੀ ਦਾਇਰ ਕੀਤੀਆਂ ਗਈਆਂ। ਉੱਤਰ ਪ੍ਰਦੇਸ਼ ‘ਚ ਕਨਿਕਾ ‘ਤੇ ਕੋਰੋਨਾਵਾਇਰਸ ਦੌਰਾਨ ਲਾਪਰਵਾਹੀ ਵਰਤਣ ਲਈ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ।