ਮੁੰਬਈ: ਸਲਮਾਨ ਖ਼ਾਨ ਤੇ ਕਟਰੀਨਾ ਕੈਫ ਦੀ ਫਿਲਮ 'ਭਾਰਤ' ਅੱਜ ਬਾਕਸ ਆਫਿਸ ‘ਤੇ ਦਸਤਕ ਦੇ ਚੁੱਕੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਖਾਸ ਸਕਰੀਨਿੰਗ ਰੱਖੀ ਗਈ ਸੀ ਜਿਸ ‘ਚ ਕਈ ਸਟਾਰਸ ਨਾਲ ਕ੍ਰਿਟੀਕਸ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਹੁਣ ਫ਼ਿਲਮ ਨੂੰ ਲੈ ਕੇ ਇਸ ਦਾ ਪਹਿਲਾ ਰੀਵਿਊ ਸਾਹਮਣੇ ਆ ਗਿਆ ਹੈ।
ਤਰਨ ਆਦਰਸ਼: ਫ਼ਿਲਮ ਕ੍ਰਿਟੀਕ ਤਰਨ ਆਦਰਸ਼ ਨੇ ਇਸ ਫ਼ਿਲਮ ਨੂੰ ਬੇਹੱਦ ਸ਼ਾਨਦਾਰ ਕਿਹਾ ਹੈ। ਇਸ ਬਾਰੇ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਇਹ ਇੱਕ ਇਮੋਸ਼ਨਲ ਜਰਨੀ ਹੈ ਜੋ ਤੁਹਾਡਾ ਦਿਲ ਜਿੱਤ ਲਵੇਗੀ। ਸਲਮਾਨ ਨੂੰ ਉਨ੍ਹਾਂ ਨੇ ਫ਼ਿਲਮ ਦੀ ਲਾਈਫ ਲਾਈਨ ਕਿਹਾ ਹੈ ਤੇ ਕੈਟਰੀਨਾ ਨੂੰ ਉਸ ਦੇ ਕੰਮ ਲਈ ਐਕਸੀਲੈਂਟ ਮਿਲਿਆ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਚਾਰ ਸਟਾਰ ਦਿੱਤੇ ਹਨ।
ਇਸ ਦੇ ਨਾਲ ਹੀ ਫ਼ਿਲਮ ਬਾਰੇ ਸੋਸ਼ਲ ਮੀਡੀਆ ‘ਤੇ ਕੁਝ ਫੇਕ ਰੀਵਿਊ ਵੀ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਫ਼ਿਲਮ ‘ਚ ਸਲਮਾਨ ਤੇ ਕੈਟਰੀਨਾ ਕੈਫ ਦੀ ਜੋੜੀ ਨਾਲ ਸੁਨੀਲ ਗ੍ਰੋਵਰ, ਨੋਰਾ ਫਤੇਹੀ, ਦਿਸ਼ਾ ਪਟਾਨੀ ਜਿਹੇ ਸਟਾਰਸ ਵੀ ਨਜ਼ਰ ਆਉਣਗੇ।
ਦੇਖਦੇ ਹਾਂ ਅੱਗੇ ਅੱਗੇ ਫ਼ਿਲਮ ਨੂੰ ਕਿਵੇਂ ਦੇ ਰੀਵਿਊ ਮਿਲਦੇ ਹਨ ਤੇ ਸਲਮਾਨ-ਕੈਟਰੀਨਾ ਦੀ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਹ ਫ਼ਿਲਮ ਕਮਾਈ ‘ਚ ਕਿੰਨਾ ਅੱਗੇ ਤਕ ਜਾਂਦੀ ਹੈ।