ਮੁੰਬਈ: ਇਮਰਾਨ ਹਾਸ਼ਮੀ ਦੀ ਫ਼ਿਲਮ ‘ਚੀਟ ਇੰਡੀਆ’ ਜਨਵਰੀ ‘ਚ ਰਿਲੀਜ਼ ਹੋ ਰਹੀ ਹੈ। ਇਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਇਹ ਪਸੰਦ ਵੀ ਆਇਆ ਹੈ। ਇਸ ਫ਼ਿਲਮ ‘ਚ ਪੂਰੇ ਦੇਸ਼ ‘ਚ ਐਜ਼ੂਕੇਸ਼ਨ ਸਿਸਟਮ ‘ਚ ਹੋ ਰਹੀ ਧਾਂਦਲੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ‘ਚ ਇਮਰਾਨ ਚੰਗੇ ਤੇ ਬੁਰੇ ਇਨਸਾਨ ਦੇ ਕਿਰਦਾਰ ‘ਚ ਨਜ਼ਰ ਆਉਣਗੇ। ‘ਚੀਟ ਇੰਡੀਆ’ ਦੇ ਟ੍ਰੇਲਰ ਤੋਂ ਬਾਅਦ ਇਸ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਗਾਣੇ ‘ਚ ਗੁਰੂ ਰੰਧਾਵਾ ਨੇ ਆਪਣੀ ਮਸਤੀ ਤੇ ਮਿਊਜ਼ਿਕ ਦੇ ਰੰਗ ਭਰੇ ਹਨ। ਗਾਣੇ ‘ ਇਮਰਾਨ ਵੀ ਗੁਰੂ ਦੀ ਧੁਨ ‘ਤੇ ਝੁਮਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਦਾ ਮਿਊਜ਼ਿਕ, ਬੋਲ ਤੇ ਗਾਣੇ ਦੇ ਸਾਰੇ ਕ੍ਰੈਡਿਟ ਗੁਰੂ ਨੂੰ ਹੀ ਜਾਂਦੇ ਹਨ। ਇਮਰਾਨ ਦੇ ਨਾਲ-ਨਾਲ ਗੁਰੂ ਦੇ ਗਾਣੇ ‘ਤੇ ਵਿਦਿਆਰਥੀ ਵੀ ਝੂਮਦੇ ਤੇ ਆਪਣੇ ਇਗਜ਼ਾਮ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ। ਜੇਕਰ ‘ਚੀਟ ਇੰਡੀਆ’ ਦੀ ਗੱਲ ਕਰੀਏ ਤਾਂ ਇਸ ਦੀ ਟੈਗਲਾਈਨ ਹੈ ‘ਨਕਲ ਮੇਂ ਹੀ ਅਕਲ ਹੈ’ ਜੋ ਇਸ ਦੀ ਕਹਾਣੀ ਨਾਲ ਢੁਕਵੀਂ ਹੈ। ਫ਼ਿਲਮ 25 ਜਨਵਰੀ ਨੂੰ ਕੰਗਨਾ ਰਨੌਤ ਦੀ ‘ਮਣੀਕਰਨੀਕਾ’ ਨਾਲ ਰਿਲੀਜ਼ ਹੋ ਰਹੀ ਹੈ।