ਮੁੰਬਈ: ਬਾਲੀਵੁੱਡ ‘ਚ ਇਨ੍ਹੀਂ ਦਿਨੀਂ ਦੀਪਿਕਾ-ਰਣਵੀਰ ਤੇ ਪ੍ਰਿਅੰਕਾ-ਨਿੱਕ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਨ੍ਹਾਂ ‘ਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਹਨ। ਦੀਪਿਕਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀ ਫਾਈਨਲ ਸ਼ੌਪਿੰਗ ਕਰ ਰਹੀ ਹੈ।
ਹਾਲ ਹੀ ‘ਚ ਖ਼ਬਰ ਆਈ ਹੈ ਕਿ ਦੀਪਿਕਾ ਨੇ ਵਿਆਹ ਲਈ ਮੰਗਲਸੂਤਰ ਖਰੀਦਿਆ ਹੈ ਜਿਸ ਦੀ ਕੀਮਤ ਕਰੀਬ 20 ਲੱਖ ਦੱਸੀ ਜਾ ਰਹੀ ਹੈ। ਦੀਪਿਕਾ ਨੇ ਆਪਣਾ ਮਗਲਸੂਤਰ ਮੁੰਬਈ ਦੇ ਅੰਧੇਰੀ ਦੀ ਜੂਲਰੀ ਸ਼ੌਪ ਤੋਂ ਲਿਆ ਹੈ। ਉਸ ਦੇ ਮੰਗਲਸੂਤਰ ਦੀ ਕੀਮਤ ਵੱਧ ਹੋਣ ਦਾ ਕਾਰਨ ਹੈ, ਉਸ ‘ਤੇ ਹੀਰੇ ਲੱਗੇ ਹੋਣਾ। ਮੰਗਲਸੂਤਰ ਨੂੰ ਖਾਸ ਬਣਾਉਣ ਲਈ ਉਸ ‘ਚ ਸਾਲੀਟਅਰ ਹੀਰਾ ਲੱਗਿਆ ਹੋਇਆ ਹੈ। ਦੋਨਾਂ ਦੇ ਵਿਆਹ ਦੀ ਲਿਸਟ ਅਜੇ ਸਾਹਮਣੇ ਨਹੀਂ ਆਈ ਪਰ ਦੋਨੋਂ ਇਟਲੀ ਦੀ ਲੇਕ ਕੋਮੋ ‘ਚ ਹਿੰਦੂ ਰੀਤਾਂ ਮੁਤਾਬਕ ਵਿਆਹ ਕਰਨਗੇ। ਇਸ ਤੋਂ ਬਾਅਦ ਮੁੰਬਈ ਤੇ ਬੰਗਲੌਰ ‘ਚ ਦੋਨਾਂ ਦੇ ਵਿਆਹ ਦੀ ਗ੍ਰੈਂਡ ਰਿਸੈਪਸ਼ਨ ਕੀਤੀ ਜਾਵੇਗੀ। ਦੀਪਿਕਾ ਤੇ ਰਣਵੀਰ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ ਜੋ 14-15 ਨਵੰਬਰ ਨੂੰ ਵਿਆਹ ਕਰ ਲੈਣਗੇ।