ਮੁੰਬਈ: ਦੀਪਿਕਾ ਪਾਦੂਕੋਣ ਤੇ ਆਲੀਆ ਭੱਟ ਹਾਲ ਹੀ 'ਚ ਇੱਕ ਇਨਸਾਨ 'ਤੇ ਫਿਦਾ ਹੋ ਗਈਆਂ ਹਨ। ਤੇ ਇਹ ਬਾਲੀਵੱਡ ਦਾ ਕੋਈ ਅਦਾਕਾਰ ਨਹੀਂ ਸਗੋਂ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਹੈ। ਦਰਅਸਲ ਤੈਮੂਰ ਦੀ ਇੱਕ ਵੀਡੀਓ ਸੋਸ਼ਲ਼ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ।


ਤੈਮੂਰ ਹਾਲ ਹੀ 'ਚ ਕਰੀਨਾ ਤੇ ਸੈਫ ਨਾਲ ਸ਼ੂਟਿੰਗ ਸੈੱਟ 'ਤੇ ਪਹੁੰਚੇ ਤੇ ਮਸਤੀ ਕਰਦੇ ਦਿਖਾਈ ਦਿੱਤੇ। ਵੀਡੀਓ 'ਚ ਤੈਮੂਰ ਸੈੱਟ 'ਤੇ ਇੱਕ ਅਸਿਟੈਂਟ ਨਾਲ ਏਅਰ ਬਲੋਅਰ ਨਾਲ ਖੇਡਦੇ ਨਜ਼ਰ ਆ ਰਹੇ ਹਨ। ਤੈਮੂਰ ਦੀ ਇਹ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਸ ਇਸ ਵੀਡੀਓ ਨੂੰ ਖੂਬ ਲਾਇਕ ਤੇ ਸ਼ੇਅਰ ਕਰ ਰਹੇ ਹਨ।


ਇਸ ਵੀਡੀਓ 'ਤੇ ਦੀਪਿਕਾ ਤੇ ਅਲੀਆ ਨੇ ਪਿਆਰ ਲੁਟਾਉਂਦਿਆਂ ਕਮੈਂਟ ਕੀਤਾ ਹੈ। ਦੀਪਿਕਾ ਨੇ ਕਮੈਂਟ ਕਰਦਿਆਂ ਲਿਖਿਆ, 'ਚੁਰਾ ਲੋ ਇਸੇ' ਤਾਂ ਉੱਥੇ ਹੀ ਆਲੀਆ ਨੇ ਕਮੈਂਟ ਕੀਤਾ,'ਓ ਮਾਈ ਗੋਡ'। ਤੈਮੂਰ ਦਾ ਇਹ ਵੀਡੀਓ ਫੈਨਸ ਕਾਫੀ ਪਸੰਦ ਕਰ ਰਹੇ ਹਨ।

ਸਬੰਧਤ ਖ਼ਬਰ:

ਸੈਫ-ਕਰੀਨਾ ਦੇ ਨਾਲ ਸ਼ੂਟਿੰਗ ਸੈੱਟ 'ਤੇ ਪਹੁੰਚੇ ਤੈਮੂਰ, ਸ਼ੂਟ 'ਚ ਮਦਦ ਕਰਦੇ ਦੀ ਵੀਡੀਓ ਵਾਇਰਲ