ਹੁਣ ਦੋਵੇਂ ਇੱਕ ਐਡ ਫ਼ਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆਏ। ਦੀਪਿਕਾ ਤੇ ਰਣਬੀਰ ਕਪੂਰ ਨੂੰ ਸਕਰੀਨ ‘ਤੇ ਦੇਖਣ ਲਈ ਫੈਨਸ ਕਾਫੀ ਉਤਸ਼ਾਹਤ ਰਹਿੰਦੇ ਹਨ। ਇਸ ਐਡ ਫ਼ਿਲਮ ਦੀਆਂ ਹੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਨੂੰ ਦੇਖ ਲੱਗ ਰਿਹਾ ਹੈ ਕਿ ਦੋਵੇਂ ਇੱਕ-ਦੂਜੇ ਦੀ ਨਜ਼ਰਾਂ ‘ਚ ਗੁੰਮ ਹਨ। ਤਸਵੀਰ ‘ਚ ਦੋਵੇਂ ਇੱਕ ਸੌਫੇ ‘ਤੇ ਬੈਠੇ ਕੌਫ਼ੀ ਦਾ ਲੁਤਫ ਲੈਂਦੇ ਨਜ਼ਰ ਆ ਰਹੇ ਹਨ।
ਦੀਪਿਕਾ ਜਲਦੀ ਹੀ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਛਪਾਕ’ ‘ਚ ਨਜ਼ਰ ਆਉਣ ਵਾਲੀ ਹੈ ਜਿਸ ‘ਚ ਉਸ ਦੇ ਓਪੋਜ਼ਿਟ ਵਿਕ੍ਰਾਂਤ ਮੇਸੀ ਨਜ਼ਰ ਆਉਣਗੇ। ਉਧਰ ਰਣਬੀਰ ਕਪੂਰ ਵੀ ਆਰੀਅਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਆਲਿਆ ਭੱਟ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।