ਕਪਿਲ ਸ਼ਰਮਾ ਨੂੰ ਆਉਂਦੀ ਸਿੱਧੂ ਦੀ ਯਾਦ, ਅਰਚਨਾ ਪੂਰਨ ਸਿੰਘ ਨੂੰ ਮਾਰਿਆ ਇਹ ਤਾਅਨਾ
ਏਬੀਪੀ ਸਾਂਝਾ | 04 Mar 2019 02:21 PM (IST)
ਮੁੰਬਈ: ਦ ਕਪਿਲ ਸ਼ਰਮਾ ਸ਼ੋਅ ਵਿੱਚ ਪਿਛਲੇ ਹਫ਼ਤੇ ਪੰਜਾਬੀ ਗਾਇਕ ਇਕੱਠੇ ਹੋਏ। ਹੰਸ ਰਾਜ ਹੰਸ, ਦਲੇਰ ਮਹਿੰਦੀ ਜਸਬੀਰ ਜੱਸੀ ਤੇ ਮੀਕਾ ਸਿੰਘ ਨੇ ਕਪਿਲ ਦੇ ਸ਼ੋਅ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸ਼ੋਅ ਦਾ ਹਿੱਸਾ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਵਿਖਾਈ ਦਿੱਤੀ। ਸ਼ੋਅ ਵਿੱਚ ਕਪਿਲ ਨੇ ਰਾਜੇਸ਼ ਅਰੋੜਾ ਦਾ ਕਿਰਦਾਰ ਤੇ ਭੇਸ ਵਟਾਇਆ ਹੋਇਆ ਸੀ ਤੇ ਉਹ ਆਪਣੇ ਚੁਟਕਲਿਆਂ ਨਾਲ ਸਭਨਾਂ ਨੂੰ ਲੋਟ ਪੋਟ ਕਰ ਰਹੇ ਸਨ। ਜਦ ਹੀ ਰਾਜੇਸ਼ ਅਰੋੜਾ ਬਣੇ ਕਪਿਲ ਨੇ ਸ਼ੋਅ ਵਿੱਚ ਐਂਟਰੀ ਮਾਰੀ ਤਾਂ ਉਨ੍ਹਾਂ ਅਰਚਨਾ ਪੂਰਨ ਸਿੰਘ ਨੂੰ ਮਰਦ ਕਹਿ ਦਿੱਤਾ। ਇੰਨਾ ਹੀ ਨਹੀਂ ਆਪਣੀ ਗ਼ਲਤੀ ਸੁਧਾਰਦਿਆਂ ਕਪਿਲ ਸ਼ਰਮਾ ਨੇ ਇਹ ਵੀ ਕਿਹਾ ਕਿ ਇਹ ਔਰਤ ਸਾਡਾ ਸਿੱਧੂ ਖਾ ਗਈ। ਇਸ ਮਗਰੋਂ ਫਿਰ ਤੋਂ ਸ਼ੋਅ ਵਿੱਚ ਸਾਰਿਆਂ ਦਾ ਹਾਸਾ ਨਿੱਕਲ ਜਾਂਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਐਪੀਸੋਡ ਵਿੱਚ ਸਿੱਧੂ ਦੀ ਥਾਂ 'ਤੇ ਅਰਚਨਾ ਪੂਰਨ ਸਿੰਘ ਆ ਰਹੀ ਹੈ। ਹਾਲਾਂਕਿ, ਇਸ ਬਦਲੀ ਪਿੱਛੇ ਪੁਲਵਾਮਾ ਹਮਲੇ ਸਬੰਧੀ ਸਿੱਧੂ ਦੀ ਬਿਆਨਬਾਜ਼ੀ ਨੂੰ ਕਾਰਨ ਕਿਹਾ ਜਾਂਦਾ ਹੈ, ਪਰ ਉਹ ਪਹਿਲਾਂ ਹੀ ਸ਼ੋਅ ਕਰਨੋਂ ਹੱਟ ਗਏ ਸਨ।