ਟਵਿਟਰ ‘ਤੇ ਹੁਣ ਨਹੀਂ ਹੋਵੋਗੇ ਟ੍ਰੋਲ, ਆ ਗਿਆ ਇਹ ਖਾਸ ਫੀਚਰ
ਏਬੀਪੀ ਸਾਂਝਾ | 04 Mar 2019 11:49 AM (IST)
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਦੀ ਅੱਗੇ ਵਧਣ ਦੀ ਜੰਗ ‘ਚ ਜੇਕਰ ਕੋਈ ਸਭ ਤੋਂ ਅੱਗੇ ਚੱਲ ਰਿਹਾ ਹੈ ਤਾਂ ਉਹ ਟਵਿਟਰ ਹੈ। ਜੀ ਹਾਂ ਟਵਿਟਰ ਇੱਕ ਅਜਿਹਾ ਪਲੇਟਫਾਰਮ ਹੈ ਜੋ ਰਾਜਨੀਤਕ ਪਾਰਟੀਆਂ, ਬੱਲੀਵੁੱਡ ਸਟਾਰਸ, ਖਿਡਾਰੀਆਂ ਤੇ ਆਮ ਲੋਕਾਂ ਲਈ ਆਪਣੀ ਗੱਲ ਨੂੰ ਸਭ ਅੱਗੇ ਰੱਖਣ ਦਾ ਜ਼ਰੀਆ ਬਣ ਗਿਆ ਹੈ। ਕਈ ਵਾਰ ਸੋਸ਼ਲ ਮੀਡੀਆ ਲੋਕਾਂ ਲਈ ਮਜ਼ਾਕ ਦਾ ਕਾਰਨ ਵੀ ਬਣ ਜਾਂਦਾ ਹੈ। ਆਮ ਲੋਕ ਅਕਸਰ ਹੀ ਰਾਜਨੀਤਕ ਪਾਰਟੀਆਂ ਤੇ ਖਿਡਾਰੀਆਂ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਟਰੋਲ ਕਰਦੇ ਰਹਿੰਦੇ ਹਨ। ਜਿੱਥੇ ਲੋਕ ਇਨ੍ਹਾਂ ਦੇ ਟਵੀਟ ਪੜ੍ਹਦੇ ਹਨ ਤੇ ਉਨ੍ਹਾਂ ਦੇ ਜਵਾਬ ‘ਚ ਉਨ੍ਹਾਂ ਨੂੰ ਟ੍ਰੋਲ ਕਰਦੇ ਹਨ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ, ਕਿਉਂਕਿ ਕੰਪਨੀ ਇੱਕ ਨਵਾਂ ਫੀਚਰ ਜੋ ਲੈ ਕੇ ਆਈ ਹੈ। ਟਵਿਟਰ ਆਪਣੇ ਪਲੇਟਫਾਰਮ ‘ਤੇ ਹਾਈਡ ਰਿਪਲਾਈ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਫੀਚਰ ਦੇ ਲਾਈਵ ਹੋਣ ਤੋਂ ਬਾਅਦ ਟਵਿਟਰ ਯੂਜ਼ਰਸ ਕੋਲ ਆਪਣੀ ਪੋਸਟ ‘ਤੇ ਕੀਤੇ ਕਿਸੇ ਵੀ ਰਿਪਲਾਈ ਨੂੰ ਲੁਕਾਣਉਣ ਦਾ ਆਪਸ਼ਨ ਹੋਵੇਗਾ। ਇਸ ਦੀ ਜਾਣਕਾਰੀ ਟਵਿਟਰ ਦੇ ਸੀਨੀਅਰ ਪ੍ਰੋਜੈਕਟ ਮੈਨੇਜਰ ਮਿਸ਼ੇਲ ਯਾਸਮਿਨ ਹਕ ਨੇ ਟਵੀਟ ਕਰਕੇ ਦਿੱਤੀ। ਇਸ ਫੀਚਰ ਦੇ ਟੈਸਟਿੰਗ ਵਾਲੇ ਸਕਰੀਨਸ਼ੌਟ ‘ਚ ਸਾਫ ਪਤਾ ਲੱਗ ਰਿਹਾ ਹੈ ਕਿ ਟਵਿਟਰ ਦਾ ਇਹ ਫੀਚਰ ਕਾਫੀ ਹੱਦ ਤਕ ਫੇਸਬੁੱਕ ਦੇ ਕੁਮੈਂਟ ਹਾਈਡ ਫੀਚਰ ਦੀ ਤਰ੍ਹਾਂ ਹੀ ਹੋਵੇਗਾ। ਫਿਲਹਾਲ ਇਹ ਫੀਚਰ ਲੋਕਾਂ ਦੇ ਲਈ ਕਦੋਂ ਰੋਲਆਊਟ ਹੋਵੇਗਾ ਇਸ ਦੀ ਜਾਣਕਾਰੀ ਅਜੇ ਕੰਪਨੀ ਨੇ ਨਹੀਂ ਦਿੱਤੀ।