ਨਵੀਂ ਦਿੱਲੀ: ਨੋਕੀਆ ਪ੍ਰੋ ਵਾਇਅਰਲੈੱਸ ਈਅਰਫੋਨ ਜਿਨ੍ਹਾਂ ਦਾ ਮਾਡਲ ਨੰਬਰ BH-107 ਹੈ, ਹੁਣ ਭਾਰਤ ‘ਚ ਵੀ ਆ ਗਏ ਹਨ। ਵਾਇਅਰਲੈੱਸ ਈਅਰਫੋਨ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਸਿਰਫ 5,499 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਯੂਜ਼ਰਸ ਇਨ੍ਹਾਂ ਨੂੰ ਨੋਕੀਆ ਸਟੋਰ ਤੋਂ ਵੀ ਖਰੀਦ ਸਕਦੇ ਹਨ। ਕੰਪਨੀ ਆਪਣੇ ਸਮਾਰਟਫੋਨ ਨਾਲ ਇਨ੍ਹਾਂ ਈਅਰਫੋਨਸ ਨੂੰ ਦੇ ਰਹੀ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਹ ਈਅਰਫੋਨ ਕਾਲ ਤੇ ਗਾਣੇ ਸੁਣਨ ਲਈ ਵਧੀਆ ਹਨ ਤੇ ਇਹ ਸਿਰਫ ਬਲੈਕ ਕੱਲਰ ‘ਚ ਹੀ ਆਉਂਦੇ ਹਨ। ਜੇਕਰ ਇਨ੍ਹਾਂ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਵਾਰ ਚਾਰਜ ਹੋਣ ਤੋਂ ਬਾਅਦ 10 ਘੰਟੇ ਦਾ ਬੈਟਰੀ ਬੈਕਅੱਪ ਦਿੰਦੇ ਹਨ। ਜਦੋਂਕਿ ਇਨ੍ਹਾਂ ਦਾ ਵਜ਼ਨ ਮਹਿਜ਼ 45 ਗ੍ਰਾਮ ਹੈ।



ਨੋਕੀਆ ਪ੍ਰੋ ਵਾਇਅਰਲੈੱਸ ਯੂਐਸਬੀ ਟਾਈਪ ਏ ਮਾਈਕਰੋ ਯੂਐਸਬੀ ਕੇਬਲ ਨਾਲ ਆਉਂਦੇ ਹਨ। ਜਿੱਥੇ ਤੁਹਾਨੂੰ ਬਾਕਸ ‘ਚ ਈਅਰਬਡਸ ਦੇ ਤਿੰਨ ਪੀਸ ਤੇ 3 ਏਰਗੋਨੋਮਿਲ ਈੳਰ ਟਿਪਸ ਮਿਲਦੇ ਹਨ। ਨੋਕੀਆ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਚਾਰਜ ਕਰਨ ‘ਚ ਸਿਰਫ 2 ਤੋਂ 3 ਘੰਟੇ ਦਾ ਸਮਾਂ ਲੱਗਦਾ ਹੈ।

ਇਸ ਈਅਰਫੋਨ ਦੇ ਈਅਰਬਡਸ ‘ਚ ਮੈਗਨੈਟਿਕ ਕਲੀਪਿੰਗ ਦੀ ਸੁਵਿਧਾ ਦਿੱਤੀ ਗਈ ਹੈ ਜੋ ਠੀਕ ਵਨਪਲੱਸ ਦੇ ਈਅਰਫੋਨ ਦੀ ਤਰ੍ਹਾਂ ਹੀ ਹੈ। ਇਸ ਦਾ ਮਤਲਬ ਤੁਸੀਂ ਆਪਣੇ ਫੋਨ ਨੂੰ ਈਅਰਫੋਨ ਰਾਹੀਂ ਹੀ ਕੰਟਰੋਲ ਕਰ ਸਕਦੇ ਹੋ। ਇਸ ‘ਚ ਬਲੂਟੂਥ 4.2 ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨੂੰ ਦੋ ਡਿਵਾਈਸ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਈਅਰਫੋਨ ਆਈਓਐਸ ਡਿਵਾਈਸ ਨੂੰ ਸਪੋਰਟ ਨਹੀਂ ਕਰਦਾ।