ਦੀਪਿਕਾ ਨੇ ਘਰਵਾਲੇ ਤੋਂ ਲੈਕੇ ਪਛਾੜੇ ਬਾਲੀਵੁੱਡ ਦੇ ਵੱਡੇ-ਵੱਡੇ ਸਟਾਰ
ਏਬੀਪੀ ਸਾਂਝਾ | 12 Jan 2019 04:05 PM (IST)
ਮੁੰਬਈ: ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ ਦੀ ਇਨ੍ਹੀਂ ਦਿਨੀਂ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਬੇਹੱਦ ਸ਼ਾਨਦਾਰ ਫੇਜ਼ 'ਚੋਂ ਲੰਘ ਰਹੀ ਹੈ। ਉਹ ਹਰ ਦਿਨ ਕਾਮਯਾਬੀ ਦੀ ਪੌੜੀਆਂ ਚੜ੍ਹ ਨਵੇਂ ਰਿਕਾਰਡ ਕਾਈਮ ਕਰ ਰਹੀ ਹੈ। ਹੁਣ ਦੀਪਿਕਾ ਨੂੰ ਸਾਲ 2018 ਦੀ ਸਭ ਤੋਂ ਜ਼ਿਆਦਾ ਮਹਿੰਗਾ ਸਟਾਰ ਐਲਾਨ ਕੀਤਾ ਗਿਆ ਹੈ। ਪਿਛਲੇ ਸਾਲ ਦੀਪਿਕ ਦੀ ਇੱਕ ਹੀ ਫ਼ਿਲਮ ‘ਪਦਮਾਵਤ’ ਰਿਲੀਜ਼ ਹੋਈ ਸੀ ਅਤੇ ਇਸੇ ਸਾਲ ਉਸ ਨੇ ਰਣਵੀਰ ਸਿੰਘ ਨਾਲ 14-15 ਨਵੰਬਰ ਨੂੰ ਵਿਆਹ ਵੀ ਕੀਤਾ ਸੀ। ਸੈਲਿਬ੍ਰਿਟੀ ਬ੍ਰੈਂਡ ਵੈਲੀਊ ਰਿਪੋਰਟ ਡੱਫ ਐਂਡ ਫੈਲਪਸ ਨੇ ਹਾਲ ਹੀ ‘ਚ ਸੈਲਿਬ੍ਰਿਟੀ ਬ੍ਰੈਂਡ ਲਿਸਟ ਦੀ ਇੱਕ ਸੂਚੀ ਜਾਰੀ ਕੀਤੀ ਹੈ। ਜਿਸ ‘ਚ ਦੀਪਿਕਾ 100 ਮਿਲੀਅਨ ਡਾਲਰ ਕਮਾਈ ਨਾਲ ਦੂਜੇ ਨੰਬਰ ‘ਤੇ ਹੈ। ਇਸ ਲਿਸਟ ‘ਚ ਪਹਿਲੇ ਨੰਬਰ ‘ਤੇ ਕ੍ਰਿਕੇਟਰ ਵਿਰਾਟ ਕੋਹਲੀ ‘ਤੇ ਹਨ। 2018 ‘ਚ ਕੋਹਲੀ ਦੀ ਬ੍ਰੈਂਡ ਵੈਲੀਊ 1200 ਕਰੋੜ ਰਹੀ। ਜਿਸ ਨਾਲ ਕੋਹਲੀ ਨੇ ਬ੍ਰੈਂਡ ਵੈਲੀਊ ਮਾਮਲੇ ‘ਚ ਬਾਲੀਵੁੱਡ ਸਟਾਰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦੀਪਿਕਾ ਇਸ ਸਮੇਂ ਇਕਲੌਤੀ ਐਕਟਰਸ ਹੈ ਜੋ ਬਿਊਟੀ ਪ੍ਰੋਡਕਸਟ ਦੇ ਨਾਲ ਫੈਸ਼ਨ, ਹੇਲਥ, ਫੂਡ ਅਤੇ ਟੈਕ ਜਿਹੇ ਕਈ ਪ੍ਰੋਡਕਸਟ ਦੀ ਬ੍ਰੈਂਡ ਅੰਬੈਸਡਰ ਹੈ।