ਮੁੰਬਈ: ਡਾਇਰੈਕਟਰ ਮੇਘਨਾ ਗੁਲਜ਼ਾਰ ਦੀ ਆਉਣ ਵਾਲੀ ਫ਼ਿਲਮ ‘ਛਪਾਕ’ ਨੂੰ ਸੈਂਸਰ ਬੋਰਡ ਨੇ ‘ਯੂ’ ਸਰਟੀਫਿਕੇਟ ਦਿੱਤਾ ਹੈ। ਖਾਸ ਗੱਲ ਤਾਂ ਇਹ ਹੈ ਕਿ ਦੀਪਿਕਾ ਪਾਦੁਕੋਣ ਸਟਾਰਰ ਇਸ ਫ਼ਿਲਮ ‘ਚ ਕਿਸੇ ਤਰ੍ਹਾਂ ਦੀ ਕਟਿੰਗ ਨਹੀਂ ਕੀਤੀ ਗਈ। ਬੋਰਡ ਦੇ ਫੈਸਲੇ ਤੋਂ ਡਾਇਰੈਕਟਰ ਮੇਘਨਾ ਨੇ ਖਾਸੀ ਖੁਸ਼ੀ ਜ਼ਾਹਿਰ ਕੀਤੀ ਹੈ।

ਮੇਘਨਾ ਦਾ ਕਹਿਣਾ ਹੈ ਕਿ ਸੈਂਸਰ ਤੇ ਔਡੀਅੰਸ ਦੋਵੇਂ ਜਾਣਦੇ ਹਨ ਕਿ ਉਨ੍ਹਾਂ ਨੂੰ ਕਿਵੇਂ ਦੀਆਂ ਫ਼ਿਲਮਾਂ ਵੇਖਣੀਆਂ ਹਨ। ਉਸ ਨੇ ਕਿਹਾ, “ਇਹ ਮੇਰੀ ਕਿਸਮਤ ਹੈ ਕਿ ਮੇਰੀਆਂ ਸਾਰੀਆਂ ਫ਼ਿਲਮਾਂ ਬਗੈਰ ਕਿਸੇ ਕੱਟ ਤੋਂ ਪਾਸ ਹੁੰਦੀਆਂ ਹਨ। ਕਦੇ-ਕਦੇ ਕੁਝ ਡਾਇਲੌਗ ‘ਤੇ ਜ਼ਰੂਰ ਇਤਰਾਜ਼ ਹੋਇਆ ਜਿਨ੍ਹਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਪਰ ਕਿਸੇ ਨੇ ਵੀ ਕੱਟ ਨੂੰ ਨਹੀਂ ਕਿਹਾ”।

ਉਨ੍ਹਾਂ ਅੱਗੇ ਕਿਹਾ ਕਿ ਮੇਰਾ ਯਕੀਨ ਹੋਰ ਡੂੰਘਾ ਹੋ ਗਿਆ ਹੈ ਕਿ ਸੈਂਸਰ ਬੋਰਡ ਤੇ ਔਡੀਅੰਸ ਦੋਵੇਂ ਫ਼ਿਲਮਾਂ ਤੇ ਮੇਕਰਸ ਦੇ ਮਕਸਦ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜੇਕਰ ਇਰਾਦਾ ਇਮਾਨਦਾਰ ਤੇ ਸਾਫ਼ ਹੁੰਦਾ ਹੈ ਤਾਂ ਫ਼ਿਲਮ ਦੀ ਕ੍ਰਿਏਟਿਵ ਐਕਸਪ੍ਰੈਸ਼ਨ ‘ਤੇ ਪਾਬੰਦੀ ਨਹੀਂ ਲਾਈ ਜਾ ਸਕਦੀ।



ਦੱਸ ਦਈਏ ਕਿ ‘ਛਪਾਕ’ ਫ਼ਿਲਮ ਦਿੱਲੀ ਬੇਸਡ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਜ਼ਿੰਦਗੀ ਦੀ ਅਸਲ ਕਹਾਣੀ ਹੈ। ਜਿਸ ‘ਚ ਲੀਡ ਰੋਲ ਦੀਪਿਕਾ ਪਾਦੁਕੋਣ ਨੇ ਕੀਤਾ ਹੈ ਤੇ ਫ਼ਿਲਮ ‘ਚ ਉਸ ਦੇ ਨਾਲ ਵਿਕਰਾਂਤ ਮੈਸੀ ਅਹਿਮ ਰੋਲ ‘ਚ ਹੈ। ਫ਼ਿਲਮ 10 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ।