ਮੁੰਬਈ: ਬੁੱਧਵਾਰ ਨੂੰ ਖ਼ਬਰ ਆਈ ਸੀ ਕਿ ਰੋਹਿਤ ਸ਼ੈੱਟੀ ਅਤੇ ਫਰਾਹ ਖ਼ਾਨ ਦੀ ਜੋੜੀ ਮਿਲ ਕੇ ਇੱਕ ਫ਼ਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਸ ਫ਼ਿਲਮ ਬਾਰੇ ਜ਼ਿਆਦਾ ਡਿਟੈਲ ਤਾਂ ਸਾਹਮਣੇ ਨਹੀਂ ਆਈ ਪਰ ਫ਼ਿਲਮ ਦੀ ਡਾਇਰੈਕਸ਼ਨ ਦੀ ਕਮਾਨ ਫਰਾਹ ਦੇ ਹੱਥ ਹੈ। ਇਸ ਦੇ ਨਾਲ ਹੀ ਇੱਕ ਹੋਰ ਖ਼ਬਰ ਆਈ ਹੈ ਕਿ ਰੋਹਿਤ-ਫਰਾਹ ਦੀ ਬਿੱਗ ਬਜਟ ਇਸ ਫ਼ਿਲਮ ‘ਚ ਦੀਪਿਕਾ ਪਾਦੁਕੋਣ ਨਜ਼ਰ ਆ ਸਕਦੀ ਹੈ।

ਜੀ ਹਾਂ, ਦੋਵਾਂ ਨੇ ਇਸ ਫ਼ਿਲਮ ‘ਚ ਦੀਪਿਕਾ ਨੂੰ ਲੈਣ ਦਾ ਦਿਲ ਬਣਾ ਲਿਆ ਹੈ ਅਤੇ ਇਸ ਦਾ ਐਲਾਨ ਵੀ ਜਲਦੀ ਹੀ ਹੋ ਜਾਵੇਗਾ। ਫਰਾਹ, ਦੀਪਿਕਾ ਨਾਲ ਕੰਮ ਕਰਨ ਲਈ ਕਾਫੀ ਐਕਸਾਈਟੀਡ ਹੈ। ਪਰ ਅਝੇ ਤਕ ਕੋਈ ਚੰਗੀ ਸਕਰਿਪਟ ਨਾ ਮਿਲਣ ਕਾਰਨ ਦੋਵੇਂ ਕਿਸੇ ਪ੍ਰੋਜੈਕਟ ਲਈ ਨਹੀਂ ਆਇਆਂ ਸੀ। ਪਰ ਹੁਣ ਇਸ ਜੋੜੀ ਨੇ ਬਾਕਸਆਫਿਸ ‘ਤੇ ਧਮਾਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।


ਫਰਾਹ ਦੇ ਡਾਇਰੈਕਸ਼ਨ ‘ਚ ਬਣਨ ਵਾਲੀ ਇਹ ਫ਼ਿਲਮ ਕਾਮੇਡੀ ਅਤੇ ਐਕਸ਼ਨ ਨਾਲ ਭਰਪੂਰ ਹੋਵੇਗੀ। ਇਸ ਫ਼ਿਲਮ ‘ਚ ਦੀਪਿਕਾ ਤੋਂ ਇਲਾਵਾ ਹੋਰ ਕਿਸ ਦੀ ਐਂਟਰੀ ਹੋਵੇਗੀ ਇਹ ਦੇਖਣਾ ਅਜੇ ਬਾਕੀ ਹੈ। ਫਿਲਹਾਲ ਦੀਪਿਕਾ ਇਸ ਸਮੇਂ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਬਾਇਓਪਿਕ ‘ਚ ਰੁਝੀ ਹੋਈ ਹੈ। ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਉਹ ਲਕਸ਼ਮੀ ਦੇ ਬਚਪਨ ਦਾ ਹਿੱਸਾ ਸ਼ੂਟ ਕਰ ਰਹੇ ਹਨ ਜਿਸ ਦੀ ਤਸਵੀਰ ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ।