ਕਲਕਤਾ: ਪਛੱਮੀ ਬੰਗਾਲ ਦੀ ਸਰਕਾਰ ਅਤੇ ਕੇਂਦਰੀ ਜਾਂਚ ਏਜੰਸੀ ‘ਚ ਗਹਿਮਾ-ਗਹਿਮੀ ਅਜੇ ਜਾਰੀ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਸ਼ਰਦਾ ਚਿਟਫੰਡ ਮਾਮਲੇ ‘ਚ ਅੱਜ ਕਲਕਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਸ਼ਿਲੌਂਗ ‘ਚ ਪੁੱਛਗਿੱਛ ਕਰੇਗੀ। ਇਸ ਦੇ ਲਈ ਸੀਬੀਆਈ ਨੇ ਕਰੀਬ 50 ਸਵਾਲਾਂ ਦੀ ਲਿਸਟ ਤਿਆਰ ਕੀਤੀ ਹੈ। ਇਸ ਦੌਰਾਨ ਕਲ੍ਹ ਕਲਕਤਾ ਪੁਲਿਸ ਨੇ ਸੀਬੀਆਈ ਦੇ ਸਾਬਕਾ ਸੀਬੀਆਈ ਡਾਇਰੈਕਟਰ ਨਾਗੇਸ਼ਵਰ ਰਾਓ ਦੀ ਪਤਨੀ ਨੇ ਕਥਤਿ ਤੌਰ 'ਤੇ ਗੈਰ-ਬੈਂਕੰਿਗ ਵੱਿਤ ਕੰਪਨੀ ਦੇ ਦੋ ਥਾਂਵਾਂ ‘ਤੇ ਛਾਪਾ ਮਾਰਆਿ।


ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਾਹ ਕਿ ਬਹੁਬਾਜ਼ਾਰ ਥਾਣੇ ‘ਚ ਦਰਜ ਇੱਕ ਪੁਰਾਣੀ ਸ਼ਿਕਾਇਤ ਦੀ ‘ਤੇ ਇਸ ਛਾਪੇਮਾਰੀ ਕੀਤੀ ਹਈ। ਜਿਸ ਦਾ ਇੱਕ ਦਫ਼ਤਰ ਸ਼ਹਿਰ ‘ਚ ਅਤੇ ਦੂਜਾ ਨੇੜੇ ਹੀ ਸਾਲਟ ਲੇਕ ‘ਚ ਹੈ। ਪੁਲਿਸ ਅਧਿਕਾਰੀ ਨੇ ਕਿਹਾ, “ਕੰਪਨੀ ਅਤੇ ਸੰਧਿਆ ‘ਚ ਕਈਂ ਲੇਣ-ਦੇਣ ਹੋਏ ਹਨ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ”।

ਫਿਲਹਾਲ ਸੀਬੀਆਈ ਡਾਇਰੈਕਟਰ ਰਾਓ ਨੇ ਇੱਕ ਬਿਆਨ ‘ਚ ਕਿਹਾ, “ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਇਸ ਕੰਪਨੀ ਨਾਲ ਰਿਸ਼ਤਿਆਂ- ਜਿਵੇਂ ਕਿ ਕੁਝ ਮੀਡੀਆ ਸਮੂਹਾਂ ‘ਚ ਖ਼ਬਰਾਂ ਛੱਪ ਰਹੀਆਂ ਹਨ ਤੋਂ ਇੰਕਾਰ ਕਰਦਾ ਹੈ”।



ਰਾਓ ਜਦੋਂ ਸੀਬੀਆਈ ਦੇ ਅੰਤਿਮ ਡਾਇਰੈਕਟਰ ਸੀ ਤਾਂ ਰਾਜੀਵ ਕੁਮਾਰ ਦੇ ਘਰ ਸੀਬੀਆਈ ਦੀ 40 ਮੈਂਬਰਾਂ ਦੀ ਟੀਮ ਪੁੱਛਗਿੱਛ ਲਈ ਪਹੁੰਚੀ ਸੀ। ਪਰ ਉੱਥੇ ਮੌਜੂਦ ਕਰਮੀਆਂ ਨੇ ਸੀਬੀਆਈ ਦੀ ਟੀਮ ਨੂੰ ਰੋਕ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਇੱਥੋਂ ਹੀ ਸੀਬੀਆਈ ਅਤੇ ਮਮਤਾ ਸਰਕਾਰ ‘ਚ ਨੋਕਝੋਕ ਸ਼ੁਰੂ ਹੋ ਗਈ।

ਅੱਜ ਰਾਜੀਵ ਕੁਮਾਰ ਤੋਂ ਸੀਬੀਆਈ ਦੀ ਵੱਖ-ਵੱਖ ਤਿੰਨ ਟੀਮਾਂ ਪੁੱਛਗਿੱਛ ਕਰਨਗੀਆਂ। ਹਰ ਟੀਮ ‘ਚ ਤਿੰਨ ਤੋਂ ਜ਼ਿਆਦਾ ਅਧਿਕਾਰੀ ਹੋਣਗੇ। ਜੋ ਵੱਖ-ਵੱਖ ਮੁੱਦੀਆਂ ‘ਤੇ ਪੁੱਛਗਿੱਛ ਕਰਨਗੇ। ਇਹ ਪੁੱਛਗਿੱਛ ਤਿੰਨ ਕੰਪਨੀਆਂ ਨੂੰ ਲੈ ਕੇ ਹੋਵੇਗੀ। ਜਿਨ੍ਹਾਂ ‘ਤ 50 ਸਵਾਲ ਕੀਤੇ ਜਾਣਗੇ ਅਤੇ ਲੌੜ ਪੈਣ ‘ਤੇ ਸਵਾਲਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ।