ਮੁੰਬਈ: ਰਣਵੀਰ ਸਿੰਘ ਦੀ ਮੱਛ ਅਵੇਟੇਡ ਫ਼ਿਲਮ '83' ਤੋਂ ਦੀਪਿਕਾ ਪਾਦੁਕੋਨ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਫ਼ਿਲਮ 'ਚ ਦੀਪਿਕਾ ਭਾਰਤੀ ਸਾਬਕਾ ਕ੍ਰਿਕੇਟਰ ਕਪਿਲ ਦੇਵ ਦੀ ਪਤਨੀ ਰੂਮੀ ਦੇਵ ਦੀ ਭੂਮਿਕਾ 'ਚ ਨਜ਼ਰ ਆਵੇਗੀ। ਟਰੇਡ ਐਨਾਲਿਸਟ ਰਮੇਸ਼ ਭੱਲਾ ਨੇ ਟਵੀਟਰ 'ਤੇ ਇਸਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।


ਇਸ 'ਚ ਦੀਪਿਕਾ ਪਾਦੂਕੋਨ ਸ਼ਾਰਟ ਹੇਅਰ 'ਚ ਨਜ਼ਰ ਆ ਰਹੀ ਹੈ। ਉਹ ਕਪਿਲ ਦੇਵ ਬਣੇ ਰਣਵੀਰ ਸਿੰਘ ਦੇ ਹੱਥਾਂ 'ਚ ਹੱਥ ਪਾ ਕੇ ਖੜੀ ਹੋਈ ਹੈ। ਫ਼ਿਲਮ ਨੂੰ ਲੈ ਕੇ ਦੀਪਿਕਾ ਦਾ ਕਹਿਣਾ ਹੈ ਕਿ, "ਖੇਡ ਦੇ ਇਤੀਹਾਸ 'ਚ ਸਭ ਤੋਂ ਵੱਧ ਆਈਕੋਨਿਕ ਪਲਾਂ 'ਚੋਂ ਇੱਕ ਫ਼ਿਲਮ 'ਚ ਇੱਕ ਛੋਟਾ ਪਰ ਜ਼ਰੂਰੀ ਹਿੱਸਾ ਨਿਭਾਉਣਾ ਸਨਮਾਨ ਦੀ ਗੱਲ ਹੈ।"

ਦੱਸ ਦਈਏ ਕਿ ਇਹ ਫ਼ਿਲਮ 1983 ਵਿਸ਼ਵ ਕੱਪ ਦੇ ਫਾਇਨਲ 'ਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਦੀ ਕਹਾਣੀ 'ਤੇ ਆਧਾਰਿਤ ਹੈ। ਇਹ ਫ਼ਿਲਮ ਇਸ ਹੀ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।