ਮੁੰਬਈ: ਦੀਪਿਕਾ ਪਾਦੁਕੋਨ ਨੇ ਆਪਣੇ ਬਾਕਸਟਬਾਲ ਸਕਿੱਲ ਨਾਲ ਆਪਣੇ ਪਤੀ ਤੇ ਐਕਟਰ ਰਣਵੀਰ ਸਿੰਘ ਨੂੰ ਪਛਾੜ ਦਿੱਤਾ। ਮੰਗਲਵਾਰ ਨੂੰ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੂਕੋਨ ਦੀ ਧੀ ਤੇ 'ਪਦਮਾਵਤ' ਐਕਟਰਸ ਨੇ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡੀਓ ‘ਚ ਬਾਸਕਟਬਾਲ ਖੇਡ ਰਹੀ ਦੀਪਿਕਾ ਨੂੰ ਬਾਸਕਟ ‘ਚ ਬਾਲ ਪਾਉਂਦੇ ਦਿਖਾਇਆ ਗਿਆ ਹੈ। ਉਂਝ ਦੱਸ ਦਈਏ ਕਿ ਦੀਪਿਕਾ ਬਾਸਕਟਬਾਲ ਕੋਰਟ ‘ਚ ਇਕੱਲੇ ਹੀ ਖੇਡਦੀ ਨਜ਼ਰ ਆ ਰਹੀ ਹੈ। ਇਸ ਨੂੰ ਸਲੋ ਮੋਸ਼ਨ ‘ਚ ਸ਼ੂਟ ਕੀਤਾ ਗਿਆ ਹੈ। ਵੀਡੀਓ ਦਾ ਕੈਪਸ਼ਨ ਵੀ ਸ਼ੇਅਰ ਕੀਤਾ ਗਿਆ ਹੈ।ਦੀਪਿਕਾ ਨੂੰ ਚੜ੍ਹਿਆ ਬਾਸਕਟਬਾਲ ਦਾ ਬੁਖਾਰ, ਪਤੀ ਨੂੰ ਦਿੱਤੀ ਮਾਤ
ਏਬੀਪੀ ਸਾਂਝਾ | 01 May 2019 05:30 PM (IST)