ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ 'ਚ ਅਪਨਾ ਦਲ ਦੀ ਸੰਸਦ ਮੈਂਬਰ ਅਨੂਪ੍ਰਿਯਾ ਪਟੇਲ ਨੇ ਵੈੱਬ ਸੀਰੀਜ਼ 'ਮਿਰਜ਼ਾਪੁਰ 2' 'ਤੇ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਸੀਰੀਜ਼ ਨਸਲੀ ਨਫ਼ਰਤ ਫੈਲਾ ਰਹੀ ਹੈ। ਸੰਸਦ ਮੈਂਬਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ 'ਤੇ ਜਾਰੀ ਕੀਤੀ ਗਈ ਇਹ ਸੀਰੀਜ਼ ਮਿਰਜ਼ਾਪੁਰ ਦੇ ‘ਹਿੰਸਕ’ ਖੇਤਰ ਦੀ ਤਸਵੀਰ ਬਣਾ ਰਹੀ ਹੈ।
ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਮਿਰਜ਼ਾਪੁਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ‘ਏਕਤਾ ਦਾ ਕੇਂਦਰ’ ਬਣ ਗਿਆ ਹੈ। ਇਸ ਦੇ ਅਕਸ ਨੂੰ ਵਿਗਾੜਨ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”
Bigg Boss 14 Kavita Kaushik- Naina Singh ਨੇ ਲਈ ਵਾਈਲਡ ਕਾਰਡ ਐਂਟਰੀ, ਇੱਕ ਵਾਰ ਫਿਰ ਪਲਟਿਆ ਸੀਨ
‘ਮਿਰਜ਼ਾਪੁਰ 2’ ਪਰਿਵਾਰਾਂ, ਰਾਜਨੀਤੀ ਤੇ ਚੋਣਾਂ ਦਰਮਿਆਨ ਸੰਘਰਸ਼ ਦੀ ਹਿੰਸਕ ਕਹਾਣੀ ਹੈ। ਇਸ ਵਿੱਚ ਸ਼ਵੇਤਾ ਤ੍ਰਿਪਾਠੀ ਸ਼ਰਮਾ, ਪੰਕਜ ਤ੍ਰਿਪਾਠੀ, ਅਲੀ ਫਜ਼ਲ ਤੇ ਦਿਵੇਂਦੂ ਸ਼ਰਮਾ ਹਨ।
ਵੈੱਬ ਸੀਰੀਜ਼ 'ਮਿਰਜ਼ਾਪੁਰ' ਦਾ ਸੀਜ਼ਨ 2 ਰਿਲੀਜ਼ ਹੋ ਗਿਆ ਹੈ। ਇਸ ਦੀ ਚਾਰੇ ਪਾਸੇ ਸੋਸ਼ਲ ਮੀਡੀਆ ‘ਤੇ ਚਰਚਾ ਹੋਰ ਹੀ ਹੈ। ਇਹ ਸੀਰੀਜ਼ ਭਾਰਤ ਵਿੱਚ ਵੇਖੀ ਜਾ ਰਹੀ ਹੈ। ਇਸ ਸੀਰੀਜ਼ ਦੇ ਸਾਰੇ ਕਿਰਦਾਰ ਆਪਣੇ ਆਪ 'ਚ ਵਿਸ਼ੇਸ਼ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
'ਮਿਰਜ਼ਾਪੁਰ 2' 'ਤੇ ਰੋਕ ਲਾਉਣ ਦੀ ਮੰਗ, ਸੀਰੀਜ਼ 'ਤੇ ਲੱਗੇ ਇਹ ਇਲਜ਼ਾਮ
ਏਬੀਪੀ ਸਾਂਝਾ
Updated at:
25 Oct 2020 04:01 PM (IST)
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ 'ਚ ਅਪਨਾ ਦਲ ਦੀ ਸੰਸਦ ਮੈਂਬਰ ਅਨੂਪ੍ਰਿਯਾ ਪਟੇਲ ਨੇ ਵੈੱਬ ਸੀਰੀਜ਼ 'ਮਿਰਜ਼ਾਪੁਰ 2' 'ਤੇ ਰੋਕ ਲਾਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਹ ਸੀਰੀਜ਼ ਨਸਲੀ ਨਫ਼ਰਤ ਫੈਲਾ ਰਹੀ ਹੈ।
- - - - - - - - - Advertisement - - - - - - - - -