Dev Kharoud Blackia 2 Song: ਪੰਜਾਬੀ ਐਕਟਰ ਦੇਵ ਖਰੌੜ ਇੰਨੀਂ ਦਿਨੀਂ ਸੁਰਖੀਆਂ 'ਚ ਖੂਬ ਛਾਏ ਹੋਏ ਹਨ। ਦਰਅਸਲ, ਐਕਟਰ ਦੀ ਫਿਲਮ 'ਬਲੈਕੀਆ 2' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਫਿਲਮ ਦਾ ਟਾਈਟਲ ਟਰੈਕ 'ਜੱਟ ਦਾ ਸ਼ੌਰਟ ਨੇਮ ਬਲੈਕੀਆ' ਰਿਲੀਜ਼ ਹੋਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਗੀਤ ਬਾਰੇ;


ਇਹ ਵੀ ਪੜ੍ਹੋ: ਅਜੇ ਦੇਵਗਨ ਦੀ ਸੁਪਰਹਿੱਟ ਫਿਲਮ 'ਦ੍ਰਿਸ਼ਯਮ' ਦਾ ਹਾਲੀਵੁੱਡ 'ਚ ਬਣੇਗਾ ਰੀਮੇਕ, ਇਨ੍ਹਾਂ ਭਾਸ਼ਾਵਾਂ 'ਚ ਵੀ ਬਣੇਗੀ ਫਿਲਮ


ਦੇਵ ਖਰੌੜ ਦੀ ਫਿਲਮ 'ਬਲੈਕੀਆ 2' ਦੇ ਟਾਈਟਲ ਟਰੈਕ ਨੂੰ ਗਾਇਕ ਹਿੰਮਤ ਸੰਧੂ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਗੀਤ ਦੇ ਬੋਲ ਕਾਫੀ ਕੈਚੀ ਹਨ ਅਤੇ ਮਿਊਜ਼ਿਕ ਕਾਫੀ ਗਰੂਵੀ ਹੈ। ਜੋ ਕਿ ਤੁਹਾਨੂੰ ਨੱਚਣ ਲਈ ਮਜਬੂਰ ਕਰਦਾ ਹੈ। 


ਦੇਵ ਖਰੌੜ ਦੀ ਲੁੱਕ ਨੇ ਖਿੱਚਿਆ ਧਿਆਨ
ਇਸ ਗਾਣੇ 'ਚ ਸਭ ਤੋਂ ਜ਼ਿਆਂਦਾ ਧਿਆਨ ਖਿੱਚਿਆ ਹੈ ਦੇਵ ਖਰੌੜ ਦੀ ਪੁਰਾਣੇ ਜ਼ਮਾਨੇ ਦੀ ਬਾਲੀਵੁੱਡ ਲੁੱਕ ਨੇ। ਜੀ ਹਾਂ, ਦੇਵ ਖਰੌੜ ਨੇ ਪਹਿਲਾਂ ਹੀ ਦੱਸਿਆ ਕਿ ਇਸ ਫਿਲਮ 'ਚ ਉਨ੍ਹਾਂ ਨੇ ਪੁਰਾਣੇ ਜ਼ਮਾਨੇ ਦੇ ਧਰਮਿੰਦਰ ਦੀਆਂ ਫਿਲਮਾਂ ਦੀ ਲੁੱਕ ਨੂੰ ਕਾਪੀ ਕੀਤਾ ਹੈ। ਇਸ ਗਾਣੇ 'ਚ ਦੇਵ ਧਰਮਿੰਦਰ ਸਟਾਈਲ 'ਚ ਹੀ ਨਜ਼ਰ ਆਏ ਹਨ। ਦੇਖੋ ਵੀਡੀਓ:






ਦੇਖੋ ਪੂਰਾ ਗਾਣਾ:



ਦੱਸ ਦਈਏ ਕਿ ਦੇਵ ਖਰੌੜ ਦੀ ਪਿਛਲੇ ਸਾਲ ਐਮੀ ਵਿਰਕ ਨਾਲ ਫਿਲਮ 'ਮੌੜ' ਰਿਲੀਜ਼ ਹੋਈ ਸੀ, ਜਿਸ ਨੂੰ ਜ਼ਿਆਦਾ ਭਰਵਾਂ ਹੁੰਗਾਰਾ ਨਹੀਂ ਮਿਿਲਿਆ ਸੀ, ਪਰ ਦੇਵ ਦੇ ਬਿਸ਼ਨੇ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ 2024 'ਚ ਦੇਵ ਖਰੌੜ ਦੀਆਂ 2 ਫਿਲਮਾਂ 'ਬਲੈਕੀਆ 2' ਤੇ 'ਗਾਂਧੀ 3' ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀਆਂ ਹਨ।


ਇਹ ਵੀ ਪੜ੍ਹੋ: ਸਾਲਾਂ ਬਾਅਦ ਕਪਿਲ ਸ਼ਰਮਾ ਨਾਲ ਲੜਾਈ 'ਤੇ ਸੁਨੀਲ ਗਰੋਵਰ ਨੇ ਦਿੱਤਾ ਬਿਆਨ, ਬੋਲੇ- 'ਸਾਡੀ ਲੜਾਈ ਪਬਲੀਸਿਟੀ ਸਟੰਟ ਸੀ...'